ਅਮਰੀਕੀ ਕੰਪਨੀ ਵੱਲੋਂ ਵਾਇਰਲੈਸ ਹੈੱਡਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ
ਏਬੀਪੀ ਸਾਂਝਾ | 11 Oct 2018 03:25 PM (IST)
ਚੰਡੀਗੜ੍ਹ: ਅਮਰੀਕੀ ਟੈਕ ਜੋਇੰਟ ਪਲਾਂਟ੍ਰੋਨਿਕਸ ਨੇ ਭਾਰਤ ਵਿੱਚ ਆਪਣੇ ਹੈੱਡਫੋਨ ਤੇ ਈਅਰਫੌਨ ਦੀ ਨਵੀਂ ਸੀਰੀਜ਼ ‘ਬੈਕਬੀਟ ਫਿਟ’ ਤੇ ‘ਬੈਕਬੀਟ ਗੋ’ ਲਾਂਚ ਕੀਤੀ ਹੈ। ਭਾਰਤ ਵਿੱਚ ਇਸ ਨਵੀਂ ਸੀਰੀਜ਼ ਦੀ ਕੀਮਤ 6,490 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਨਵੇਂ ਈਅਫ਼ੋਨਸ ਵਿੱਚ ਯੂਜ਼ਰ ਹੋਰ ਈਅਰਫੋਨਜ਼ ਦੇ ਮੁਕਾਬਲੇ ਬਿਹਤਰ ਸੰਗੀਤ ਦਾ ਅਨੰਦ ਲੈਣਗੇ। ਕੰਪਨੀ ਦੀ ਨਵੀਂ ਲੜੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਵਾਇਰਲੈੱਸ ਹੈੱਡਸੈੱਟ ਹੈ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਇਸ ਨਵੀਂ ਲੜੀ ਦੇ ਸਾਰੇ ਹੈੱਡਫੋਨ ਕਾਫੀ ਲਚਕੀਲੇ ਈਅਰਬਡ ਨਾਲ ਲੈਸ ਹਨ ਜੋ ਯੂਜ਼ਰਸ ਦੇ ਕੰਨਾਂ ਵਿੱਚ ਕਾਫੀ ਆਸਾਨੀ ਨਾਲ ਫਿੱਟ ਹੋ ਜਾਣਗੇ। ਸੀਰੀਜ਼ ਵਿੱਚ ਬੈਕਬੀਟ ਫਿਟ 2100 ਤੇ 3100 ਦੀ ਗੱਲ ਕੀਤੀ ਜਾਏ ਤਾਂ ਪਲਾਂਟ੍ਰੋਨਿਕਸ ਨੇ ਇਨ੍ਹਾਂ ਵਿੱਚ ਵਾਇਰਲੈੱਸ ਸਪੋਰਟਸ ਈਅਰ ਬਡ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ, ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਦੋਵੇਂ ਹੈੱਡਫੋਨ ਵਾਟਰਪਰੂਫ ਹਨ। ਇਸ ਦੇ ਨਾਲ ਹੀ ਬੈਕਬੀਟ 350 ਵਾਇਰਲੈੱਸ ਸਪੋਰਟਸ ਈਅਰਬੁਡ ਦੇ ਡਿਜ਼ਾਈਨ ਨੂੰ ਕਾਫੀ ਹਲਕਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਬੈਕਬੀਟ ਗੋ 810 ਦੀ ਸਭ ਤੋਂ ਵੱਡੀ ਖੂਬੀ ਇਸਦੀ ਪਾਵਰ ਬੈਕਅੱਪ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਇਹ ਲਗਾਤਾਰ 22 ਘੰਟੇ ਚੱਲ ਸਕਦਾ ਹੈ। ਕੀਮਤ ਦੀ ਗੱਲ ਕੀਤੀ ਜਾਏ ਤਾਂ ਬੈਕੀਟਟ ਫਿਟ 2100-8100 ਰੁਪਏ ਵਿੱਚ ਉਪਲੱਬਧ ਹੈ, ਜਦਕਿ ਬੈਕਬੀਟ ਫਿਟ 350-6490 ਰੁਪਏ ਤੇ ਬੈਕਬੀਟ ਗੋ 810- 11990 ਰੁਪਏ ਦੀ ਕੀਮਤ ਵਿੱਚ ਉਪਲੱਬਧ ਹੋਣਗੇ।