Poco ਨੇ ਅੱਜ ਆਪਣਾ ਮਿਡ-ਰੇਜ਼ ਸਮਾਰਟਫੋਨ Poco M3 Pro 5G ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਨੇ ਬਹੁਤ ਘੱਟ ਕੀਮਤ 'ਤੇ 5 ਜੀ ਫੋਨ ਬਾਜ਼ਾਰ 'ਚ ਲਾਂਚ ਕੀਤਾ ਹੈ। ਪੋਕੋ ਦੇ ਇਸ ਫੋਨ 'ਚ 6 ਜੀਬੀ ਰੈਮ ਤੋਂ 48 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਦੋ ਵੇਰੀਐਂਟ ਨਾਲ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਲਾਂਚ ਕੀਤਾ ਗਿਆ ਹੈ। ਆਓ ਜਾਣਦੇ ਹਾਂ ਫੋਨ ਵਿੱਚ ਕਿਹੜੇ ਫੀਚਰ ਦਿੱਤੇ ਗਏ ਹਨ।
ਇਹ ਕੀਮਤ
Poco M3 Pro 5G ਦੇ 4GB ਰੈਮ ਤੇ 64GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 13,999 ਰੁਪਏ ਹੈ, ਜਦੋਂਕਿ ਇਸ ਦੇ 66GB ਰੈਮ ਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਜੇ ਤੁਸੀਂ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 14 ਜੂਨ ਤੋਂ ਫਲਿੱਪਕਾਰਟ 'ਤੇ ਖਰੀਦ ਸਕਦੇ ਹੋ। ਇਸ ਦੀ ਪਹਿਲੀ ਵਿਕਰੀ 'ਚ ਗਾਹਕਾਂ ਨੂੰ 500 ਰੁਪਏ ਦੀ ਛੋਟ ਦਿੱਤੀ ਜਾਵੇਗੀ।
ਸਪੈਸੀਫਿਕੇਸ਼ਨ
Poco M3 Pro 5G ਵਿਚ 6.50 ਇੰਚ ਦੀ ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਹ ਫੋਨ MediaTek Dimensity 700 SoC ਪ੍ਰੋਸੈਸਰ ਨਾਲ ਲੈਸ ਹੈ। ਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ 'ਚ 6 GB ਰੈਮ ਤੇ 128 GB ਇੰਟਰਨਲ ਸਟੋਰੇਜ ਹੈ, ਜਿਸ ਨੂੰ 1 ਟੀਬੀ ਤੱਕ ਵਧਾਇਆ ਜਾ ਸਕਦਾ ਹੈ।
ਕੈਮਰਾ
Poco M3 Pro 5G ਵਿੱਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 2 ਮੈਗਾਪਿਕਸਲ ਮੈਕਰੋ ਤੇ 2 ਮੈਗਾਪਿਕਸਲ ਡੂੰਘਾਈ ਸੈਂਸਰ ਉਪਲੱਬਧ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਬੈਟਰੀ ਤੇ ਕੁਨੈਕਟੀਵਿਟੀ
Poco M3 Pro 5G ਵਿਚ ਪਾਵਰ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ ਸਕਿਊਰਿਟੀ ਲਈ ਸਾਈਡ ਮਾਉਂਟਡ ਫਿੰਗਰਪ੍ਰਿੰਟ ਸੈਂਸਰ ਉਪਲੱਬਧ ਹੈ। ਕੁਨੈਕਟੀਵਿਟੀ ਲਈ ਇਸ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ, ਯੂ ਐਸ ਬੀ ਟਾਈਪ ਸੀ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। Poco Yellow, Power Black ਤੇ Cool Blue ਵਿਕਲਪਾਂ ਵਿਚ ਉਪਲਬਧ ਹੈ।
Realme 8 ਨਾਲ ਮੁਕਾਬਲਾ
Poco M3 Pro 5G ਭਾਰਤ ਵਿਚ Realme 8 5G ਨਾਲ ਮੁਕਾਬਲਾ ਕਰੇਗੀ। ਇਸ ਸਮਾਰਟਫੋਨ 'ਚ 6.5 ਇੰਚ ਦਾ IPS LCD ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਉਸ਼ਨ 1080x2400 ਪਿਕਸਲ ਹੈ। ਇਸ ਦੀ ਰਿਫਰੈਸ਼ ਰੇਟ 90Hz ਹੈ। ਫੋਨ ਡਾਈਮੈਂਸਿਟੀ 700 ਪ੍ਰੋਸੈਸਰ ਨਾਲ ਲੈਸ ਹੈ। ਫੋਨ ਐਂਡਰਾਇਡ 11 'ਤੇ ਆਧਾਰਿਤ Realme UI 2.0 'ਤੇ ਕੰਮ ਕਰਦਾ ਹੈ। ਇਹ ਫੋਨ ਦੋ ਵੇਰੀਐਂਟ 4 GB+ 128 GB ਅਤੇ 8G+ 256GB 'ਚ ਉਪਲੱਬਧ ਹੈ।
ਇਹ ਵੀ ਪੜ੍ਹੋ: ਰਾਮ ਰਹੀਮ ਦੀ ਕੋਵਿਡ ਰਿਪੋਰਟ 'ਤੇ ਸਸਪੈਂਸ! ਮੁਸ਼ਕਲਾਂ 'ਚ ਘਿਰੀ ਖੱਟੜ ਸਰਕਾਰ ਕੋਲ ਨਹੀਂ ਕੋਈ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904