ਨਵੀਂ ਦਿੱਲੀ: ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਦੇ ਮੋਬਾਈਲ ਬਾਜ਼ਾਰ ‘ਚ ਅਮਰੀਕੀ ਕੰਪਨੀ ਐਪਲ ਦਾ ਕਬਜ਼ਾ ਹੈ। ਹੁਣ ਐਪਲ ਨੇ ਭਾਰਤ ‘ਚ ਵੀ ਆਪਣੇ ਫੋਨਸ ਦੀ ਮੈਨੂਫੈਕਚਰਿੰਗ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵੀਟ ਕਰ ਦਿੱਤੀ ਹੈ।


ਰਵੀਸ਼ੰਕਰ ਨੇ ਟਵੀਟ ਕਰ ਕਿਹਾ ਕਿ ਅਮਰੀਕਾ ਦੀ ਵੱਡੀ ਮੋਬਾਈਲ ਕੰਪਨੀ ਐਪਲ ਨੇ ਆਪਣੇ ਆਈਫੋਨ ਐਕਸਆਰ ਦੀ ਮੈਨੂਫੈਕਚਰਿੰਗ ਭਾਰਤ ‘ਚ ਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਰਵੀਸ਼ੰਕਰ ਨੇ ਇਹ ਵੀ ਦੱਸਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਚਾਰਜਰ ਬਣਾਉਣ ਵਾਲੀ ਕੰਪਨੀ ਸੈਲਕਾਮ ਵੀ ਚੇਨਈ ‘ਚ ਬੰਦ ਪਏ ਨੋਕੀਆ ਦੀ ਫੈਕਟਰੀ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


ਇਸ ਦੇ ਨਾਲ ਹੀ ਰਵੀਸ਼ੰਕਰ ਦਾ ਦਾਅਵਾ ਹੈ ਕਿ ਸੈਲਕਾਮ ਕੰਪਨੀ ਆਉਣ ਵਾਲੇ ਪੰਜ ਸਾਲਾਂ ‘ਚ ਕਰੀਬ 2 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ। ਇਸ ਨਾਲ ਦੁਬਾਰਾ ਸ਼ੁਰੂ ਹੋਣ ਕਰੀਬ 10 ਤੋਂ 50 ਹਜ਼ਾਰ ਤਕ ਲੋਕਾਂ ਨੂੰ ਕੰਮ ਮਿਲੇਗਾ। ਇਹ ਫੈਕਟਰੀ ਅਗਲੇ ਸਾਲ ਮਾਰਚ ‘ਚ ਸ਼ੁਰੂ ਹੋਣ ਦੀ ਉਮੀਦ ਹੈ।