ਨਵੀਂ ਦਿੱਲੀ: Redmi Note 8 ਅੱਜ ਸੇਲ ਲਈ ਉਪਲੱਬਧ ਹੈ। ਜੋ ਵੀ Redmi Note 8 ਖਰੀਦਣਾ ਚਾਹੁੰਦੇ ਹਨ, ਉਹ ਇਸ ਸਮਾਰਟਫੋਨ ਨੂੰ ਐਮਜ਼ੋਨ ਤੇ ਸ਼ਿਓਮੀ ਇੰਡੀਆ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਖਰੀਦ ਸਕਦੇ ਹੋ। ਕੰਪਨੀ ਨੇ ਪਿਛਲੇ ਮਹੀਨੇ ਹੀ ਇਸ ਫੋਨ ਨੂੰ Redmi Note 8 ਦੇ ਨਾਲ ਲਾਂਚ ਕੀਤਾ ਸੀ। ਰੈਡਮੀ ਨੋਟ 8 ਦੇ GB ਰੈਮ+ 64GB ਸਟੋਰੇਜ਼ ਦੀ ਕੀਮਤ 9,999 ਰੁਪਏ 4GB ਰੈਮ+ 64GB ਸਟੋਰੇਜ਼ ਦੀ ਕੀਮਤ 12,999 ਰੁਪਏ ਰੱਖੀ ਗਈ ਹੈ।


ਸੇਲ ਆਫਰਸ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ HDFC, Axis Bank ਤੇ HSBC ਕਾਰਡਸ ‘ਤੇ ਇੰਸਟੈਂਟ ਕੈਸ਼ਬੈਕ ਤੇ ਏਅਰਟੇਲ ਡੇਟਾ ਆਫਰ ਸ਼ਾਮਲ ਹਨ। ਗਾਹਕ ਇਸ ਸਮਾਰਟਫੋਨ ਨੂੰ ਅੱਜ ਮੂਨਲਾਈਟ ਵਾਇਟ, ਨੈਪਚੂਨ ਬੱਲੂ ਤੇ ਸਪੈਸ ਬਲੈਕ ਕਲਰ ਆਪਸ਼ਨ ‘ਚ ਖਰੀਦ ਸਕਦੇ ਹੋ।

Redmi Note 8 ‘6.39 ਇੰਚ ਦੀ ਫੁਲ-ਐਚਡੀ+ ਡਿਸਪਲੇ ਹੈ ਤੇ ਇਸ ਦਾ ਰੈਜੂਲੁਸ਼ਨ (1080x2340 ਪਿਕਸਲ) ਹੈ। ਫੋਨ ਡਿਊਲ ਸਿਮ ਨੂੰ ਸਪੋਰਟ ਕਰਦਾ ਹੈ ਤੇ ਆਊਟ ਆਫ਼ ਬਾਕਸ ਐਨਡ੍ਰਾਇਡ 9 ਪਾਈ ‘ਤੇ ਆਧਾਰਤ ਮੀਯੂਆਈ 10 ‘ਤੇ ਕੰਮ ਕਰਦਾ ਹੈ। ਰੈਡਮੀ ਨੋਟ 8 ‘ਚ ਕਵਾਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਹੈ।

ਇਸ ਫੋਨ ਦੇ ਕੈਮਰਿਆਂ ਦੀ ਗੱਲ ਕਰੀਏ ਤਾਂ ਇਸ ‘ਚ ਚਾਰ ਰਿਅਰ ਕੈਮਰੇ ਦਿੱਤੇ ਗਏ ਹਨ। ਇਸ ਦਾ ਪਹਿਲਾਂ ਕੈਮਰਾ 48 ਮੈਗਾਪਿਕਸਲ ਦਾ ਹੈ ਤੇ ਦੂਜਾ 8 ਮੈਗਾਪਿਕਸਲ ਦਾ ਹੈ। ਜਦਕਿ ਤੀਜਾ ਤੇ ਚੌਥਾ ਕੈਮਰਾ 2+2 ਮੈਗਾ ਪਿਕਸਲ ਹੈ। ਫੋਨ ‘ਚ ਸੈਲਫੀ ਲਈ 13 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਫੋਨ ‘ਚ 4000mAh ਦੀ ਬੈਟਰੀ ਦਿੱਤੀ ਗਈ ਹੈ।