ਨਵੀਂ ਦਿੱਲੀ: ਕਿਹਾ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਥਿਓਡੋਰ ਰੂਜ਼ਵੇਲਟ ਇੱਕ ਦਿਨ 'ਚ ਕਈ ਕਿਤਾਬਾਂ ਪੜ੍ਹਿਆ ਕਰਦੇ ਸੀ। ਆਪਣੀ ਜੀਵਨੀ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਦਿਨ 'ਚ ਤਿੰਨ ਕਿਤਾਬਾਂ ਪੜ੍ਹਦੇ ਸੀ। ਰੂਜ਼ਵੇਲਟ ਨੇ ਤਾਂ ਅਜਿਹਾ ਕੀਤਾ ਪਰ ਹੋਰ ਕੋਈ ਨਹੀਂ ਕਰ ਸਕਦਾ। ਕਈ ਵਾਰ ਕਿਤਾਬਾਂ ਇੰਨੀਆਂ ਲੰਮੀਆਂ ਹੁੰਦੀਆਂ ਹਨ ਕਿ ਇੱਕ ਵਾਰ 'ਚ ਉਨ੍ਹਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ। ਕਈ ਵਾਰ ਸਮਾਂ ਨਹੀਂ ਮਿਲਦਾ ਤੇ ਕਦੇ ਕੰਸਟ੍ਰੇਸ਼ਨ ਨਹੀਂ ਹੁੰਦੀ।
ਕਈ ਵਾਰ ਦੋਵੇਂ ਕਾਰਨ ਬਣਦੇ ਹਨ ਪਰ ਜਿੱਥੇ ਇਨਸਾਨ ਥੱਕਦਾ ਹੈ, ਉੱਥੇ ਹੀ ਤਕਨੀਕ ਸ਼ੁਰੂ ਹੁੰਦੀ ਹੈ। ਹੁਣ ਕਈ ਅਜਿਹੇ ਐਪ ਮਾਰਕੀਟ ਵਿੱਚ ਹਨ ਜਿਸ ਨਾਲ ਵੱਡੀਆਂ ਕਿਤਾਬਾਂ ਨੂੰ 15 ਮਿੰਟ 'ਚ ਪੜ੍ਹਿਆ ਜਾ ਸਕਦਾ ਹੈ। ਇਕ ਅਜਿਹੇ ਹੀ ਐਪ ਨੂੰ ਬਣਾਉਣ ਵਾਲੇ ਬਲਿੰਕਿਸਟ ਜੈਨਸਨ ਨੇ ਦੱਸਿਆ, "ਜੋਂ ਮੈਂ ਕਾਲਜ ਖਤਮ ਕਰਨ ਮਗਰੋਂ ਕੰਮ ਸ਼ੁਰੂ ਕੀਤਾ ਤਾਂ ਪੜ੍ਹਨ ਤੇ ਨਵਾਂ ਸਿੱਖਣ ਲਈ ਸਮਾਂ ਘੱਟ ਪੈਣ ਲੱਗ ਪਿਆ। ਮੈਂ ਤੇ ਹੋਰ ਮੇਰੇ ਦੋਸਤ ਜ਼ਿਆਦਾਤਰ ਸਮਾਂ ਸਮਾਰਟਫੋਨ 'ਤੇ ਹੀ ਲਾਉਣ ਲੱਗ ਪਏ। ਇਸੇ ਤੋਂ ਆਇਡੀਆ ਆਇਆ ਕਿ ਕਿਉਂ ਨਾ ਕਿਤਾਬਾਂ ਨੂੰ ਵੀ ਸਮਾਰਟਫੋਨ 'ਤੇ ਲਿਆਂਦਾ ਜਾਵੇ। ਇਸੇ ਤੋਂ ਅਸੀਂ ਬਲਿੰਕਿਸਟ ਦੀ ਸ਼ੁਰੂਆਤ ਕੀਤੀ।
ਸਾਡੇ ਐਪ 'ਤੇ 2000 ਤੋਂ ਵੱਧ ਕਿਤਾਬਾਂ ਨੂੰ ਛੋਟਾ ਕਰਕੇ ਅਪਲੋਡ ਕੀਤਾ ਗਿਆ ਹੈ। ਇੱਕ ਕਿਤਾਬ ਨੂੰ 15 ਮਿੰਟ 'ਚ ਪੜ੍ਹਿਆ ਜਾ ਸਕਦਾ ਹੈ। ਇਸ ਐਪ ਨੂੰ 2012 'ਚ ਜਰਮਨੀ ਦੇ ਬਰਲਿਨ 'ਚ ਬਣਾਇਆ ਗਿਆ ਸੀ। ਹੁਣ ਦੁਨੀਆ 'ਚ 10 ਲੱਖ ਇਨਸਾਨ ਇੱਥੇ ਕਿਤਾਬਾਂ ਪੜ੍ਹਦੇ ਹਨ। ਬਲਿੰਕਸ ਉਸ ਵਕਤ ਨੂੰ ਕਹਿੰਦੇ ਹਨ ਜਿਹੜਾ ਕੀ ਪਲਕਾਂ ਛਪਕਾਉਣ ਦੌਰਾਨ ਹੁੰਦਾ ਹੈ। ਅਸੀਂ ਕਿਤਾਬਾਂ ਨੂੰ ਵੀ ਇਸ ਸਮੇਂ 'ਚ ਪੜ੍ਹਨ ਦੀ ਗੱਲ ਕਰ ਰਹੇ ਹਾਂ। ਕਿਤਾਬਾਂ ਨੂੰ ਸੁਣਿਆ ਵੀ ਜਾ ਸਕਦਾ ਹੈ। ਜੈਨਸਨ ਦਾ ਇਹ ਵੀ ਕਹਿਣਾ ਹੈ ਕਿ ਸਾਰੀਆਂ ਕਿਤਾਬਾਂ ਨੂੰ ਛੋਟਾ ਕਰਨਾ ਅਸਾਨ ਨਹੀਂ। ਸਾਰੀਆਂ ਕਿਤਾਬਾਂ ਨੌਨ ਫਿਕਸ਼ਨ ਤੇ ਅੰਗ੍ਰੇਜ਼ੀ 'ਚ ਹਨ। ਜੇਕਰ ਤੁਸੀਂ ਸਪੈਨਿਸ਼ 'ਚ ਪੜ੍ਹਨਾ ਚਾਹੁੰਦੇ ਹੋ ਤਾਂ ਐਪ ਦਾ ਅਲਗ ਇਸਤੇਮਾਰ ਕੀਤਾ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin