ਨਵੀਂ ਦਿੱਲੀ: ਵਿਗਿਆਨੀਆਂ ਨੇ ਅਜਿਹਾ ਕੈਮਰਾ ਤਿਆਰ ਕਰ ਲਿਆ ਹੈ ਜਿਸ ਨਾਲ ਇਨਸਾਨ ਦੇ ਸਰੀਰ ਦੇ ਦੂਜੇ ਪਾਸੇ ਵੀ ਵੇਖਿਆ ਜਾ ਸਕਦਾ ਹੈ। ਡਾਕਟਰ ਸਰੀਰ ਦੀ ਜਾਂਚ ਕਰਦੇ ਵੇਲੇ ਮੈਡੀਕਲ ਔਜ਼ਾਰ ਇੰਡੋਸਕੋਪ ਦਾ ਇਸਤੇਮਾਲ ਕਰਦੇ ਹਨ। ਇਹ ਡਿਵਾਇਸ ਡਾਕਟਰਾਂ ਨੂੰ ਇੰਡੋਸਕੋਪੀ 'ਚ ਮਦਦ ਲਈ ਤਿਆਰ ਕੀਤੀ ਗਈ ਹੈ। ਹੁਣ ਤੱਕ ਡਾਕਟਰਾਂ ਨੂੰ ਮਹਿੰਗੇ ਸਕੈਨ ਤੇ ਐਕਸ-ਰੇ 'ਤੇ ਹੀ ਨਿਰਭਰ ਹੋਣਾ ਪੈਂਦਾ ਸੀ।
ਇਹ ਨਵਾਂ ਕੈਮਰਾ ਸਰੀਰ ਅੰਦਰ ਮੌਜੂਦ ਰੋਸ਼ਨੀ ਦੇ ਨਾਲ ਹੀ ਕੰਮ ਕਰੇਗਾ। ਜਿਵੇਂ ਇੰਡੋਸਕੋਪ ਦੀ ਲਚੀਲੀ ਟਿਊਬ ਦੇ ਅਗਲੇ ਹਿੱਸੇ 'ਚ ਨਿਕਲਣ ਵਾਲੀ ਰੌਸ਼ਨੀ। ਯੂਨੀਵਰਸਿਟੀ ਆਫ ਐਡਿਨਬਰਗ ਦੇ ਪ੍ਰੋਫੈਸਰ ਕੇਵ ਧਾਲੀਵਾਲ ਨੇ ਦੱਸਿਆ ਕਿ ਇਸ ਕੈਮਰੇ 'ਚ ਅਲੱਗ-ਅਲੱਗ ਤਰ੍ਹਾਂ ਕੰਮ ਕਰਨ ਦੀ ਜ਼ਬਰਦਸਤ ਖੂਬੀ ਹੈ। ਆਪਰੇਸ਼ਨ ਦੌਰਾਨ ਅੰਦਰ ਕਿਸੇ ਡਿਵਾਇਸ ਦੀ ਲੋਕੇਸ਼ਨ ਵੇਖਣਾ ਜ਼ਰੂਰੀ ਹੁੰਦਾ ਹੈ।
ਸ਼ੁਰੂਆਤ 'ਚ ਇਹ ਵੇਖਿਆ ਗਿਆ ਕਿ ਆਮ ਤੌਰ 'ਤੇ ਇਹ ਕੈਮਰਾ 20 ਸੈਂਟੀਮੀਟਰ ਕੋਸ਼ਿਕਾ ਦੇ ਥੱਲੇ ਰੋਸ਼ਨੀ ਨੂੰ ਟ੍ਰੈਕ ਕਰਨ ਦੀ ਮਹਾਰਤ ਰੱਖਦਾ ਹੈ। ਇੰਡੋਸਕੋਪ ਤੋਂ ਨਿਕਲਣ ਵਾਲੀ ਰੌਸ਼ਨੀ ਦੇ ਪਾਰ ਹੋ ਸਕਦੀ ਹੈ ਪਰ ਸਿੱਧੇ ਰਸਤੇ 'ਚ ਇਹ ਸਫਰ ਕਰਨ ਦੀ ਥਾਂ ਕੋਸ਼ਿਕਾ ਤੇ ਅੰਗਾਂ ਕਾਰਨ ਬਿਖਰ ਜਾਂਦਾ ਸੀ।
ਇਸ ਤਕਨੀਕ ਜ਼ਰੀਏ ਛੋਟੀ ਤੋਂ ਛੋਟੀ ਚੀਜ਼ਾਂ ਜਿਵੇਂ ਫੋਟਾਨ ਦਾ ਪਤਾ ਲਾਇਆ ਜਾ ਸਕਦਾ ਹੈ। ਇਹ ਇੰਨੇ ਸੰਵੇਦਨਸ਼ੀਲ ਹਨ ਕਿ ਕਿਸੇ ਕੋਸ਼ਿਕਾ ਤੋਂ ਗੁਜ਼ਰਨ ਵਾਲੀ ਹਲਕੀ ਰੋਸ਼ਨੀ ਨੂੰ ਵੀ ਫੜ ਲੈਂਦਾ ਹੈ। ਇਹ ਸਰੀਰ ਤੋਂ ਰੌਸ਼ਨੀ ਗੁਜ਼ਰਨ ਵਾਲੇ ਸਮੇਂ ਨੂੰ ਵੀ ਦੱਸ ਸਕਦਾ ਹੈ। ਇਹ ਕੈਮਰਾ ਇਸ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਮਰੀਜ਼ ਦੇ ਬਿਸਤਰੇ ਦੇ ਨਜ਼ਦੀਕ ਰੱਖ ਕੇ ਇਸਤੇਮਾਲ ਕੀਤਾ ਜਾ ਸਕੇ।