ਇਹ ਹੈ ਨਵੀਂ ਕੀਮਤ: ਇਸ ਤੋਂ ਪਹਿਲਾਂ ਵੀ ਰੀਅਲਮੀ 6 ਦੀਆਂ ਕੀਮਤਾਂ ਘਟਾਈਆਂ ਸੀ ਜਿਸ ਤੋਂ ਬਾਅਦ ਫੋਨ ਦੀ ਕੀਮਤ 14,999 ਤੇ 16,999 ਰੁਪਏ ਰਹੀ ਗਈ ਸੀ। ਇਸ ਦੇ ਨਾਲ ਹੀ ਮੁੜ ਕੀਮਤ ਘਟਾਉਣ ਤੋਂ ਬਾਅਦ 6 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 12,999 ਰੁਪਏ ਹੈ ਤੇ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਰਹੀ ਗਈ ਹੈ। ਕੰਪਨੀ ਦੀ ਵੈਬਸਾਈਟ ਤੇ ਫਲਿੱਪਕਾਰਟ ਤੋਂ ਫੋਨ ਖਰੀਦ ਕੇ ਇਸ ਆਫਰ ਦਾ ਲਾਭ ਲਿਆ ਜਾ ਸਕਦਾ ਹੈ।
ਦਸੰਬਰ ਤੱਕ 67,000 ਰੁਪਏ ਤੋਲਾ ਤੋਂ ਟੱਪ ਜਾਏਗਾ ਸੋਨਾ, ਖਰੀਦਣਾ ਦੀ ਇਹੀ ਸੁਨਹਿਰੀ ਮੌਕਾ
ਫੋਨ ਦੀ ਸਪੈਸੀਫਿਕੇਸ਼ਨਸ: ਰੀਅਲਮੀ 6 'ਚ 6.5 ਇੰਚ ਦੀ ਅਲਟ੍ਰਾ ਸਵਿੱਚ ਫੁੱਲ ਐੱਚ+ਡਿਸਪਲੇਅ ਦਿੱਤੀ ਗਈ ਹੈ। ਫੋਨ ਮੀਡੀਆਟੇਕ ਹੈਲੀਓ ਜੀ 90ਟੀ ਪ੍ਰੋਸੈਸਰ ਨਾਲ ਲੈਸ ਹੈ। ਫੋਨ ਦੇ ਸਾਈਡ ‘ਤੇ ਫਿੰਗਰਪ੍ਰਿੰਟ ਸੈਂਸਰ ਹਨ। ਹੈਂਡਸੈੱਟ ਐਂਡਰਾਇਡ 10 ਬੇਸਡ ਰਿਐਲਟੀ ਯੂਆਈ ‘ਤੇ ਕੰਮ ਕਰਦਾ ਹੈ। ਇਸ ਫੋਨ ਵਿੱਚ 64 ਐਮਪੀ ਏਆਈ ਕਵਾਡ ਕੈਮਰਾ ਸੈੱਟਅਪ ਹੈ। ਇਸ ਦੇ ਨਾਲ ਹੀ ਇਸ ਵਿੱਚ ਸੈਲਫੀ ਤੇ ਵੀਡੀਓ ਕਾਲਿੰਗ ਲਈ 16 ਐਮਪੀ ਕੈਮਰਾ ਵੀ ਦਿੱਤਾ ਗਿਆ ਹੈ। ਇਸ ਫੋਨ 'ਚ 4300mAh ਦੀ ਬੈਟਰੀ ਹੈ, ਜੋ 30 ਵਾਟ ਦੀ ਫਲੈਸ਼ ਚਾਰਜ ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ।
Poco M2 Pro ਨਾਲ ਮੁਕਾਬਲਾ: ਰੀਅਲਮੀ 6 ਦਾ ਇਹ ਫੋਨ Poco M2 Pro ਨਾਲ ਮੁਕਾਬਲਾ ਕਰਦਾ ਹੈ। ਇਸ ਫੋਨ 'ਚ 6x7 ਇੰਚ ਦੀ ਫੁੱਲ ਐੱਚ ਪਲੱਸ ਡਿਸਪਲੇਅ ਹੈ, ਜਿਸ 'ਚ 1080x2400 ਪਿਕਸਲ ਰੈਜ਼ੋਲਿਊਸ਼ਨ ਹੈ। ਇਸ ਦੇ ਨਾਲ ਹੀ ਇਸ ‘ਤੇ ਸੈਫਟੀ ਲਈ ਕੋਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਪ੍ਰਫਾਰਮੈਂਸ ਲਈ ਫੋਨ 'ਚ ਕੁਆਲ-ਕੌਮ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਿਤ ਐਮਆਈਯੂਆਈ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਫੋਨ ਦੀ ਕੀਮਤ 13,999 ਰੁਪਏ ਹੈ।
ਸਿਕੰਦਰ ਫੈਮਿਲੀ ਨਾਲ ਦੀਵਾਲੀ ਦਾ ਜਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904