ਪਾਪੂਲਰ ਸਮਾਰਟਫੋਨ ਕੰਪਨੀ Realme ਆਪਣੀ ਸੀਰੀਜ਼ 8 ਨੂੰ ਅੱਗੇ ਵਧਾਉਂਦਿਆਂ ਭਾਰਤ 'ਚ ਅੱਜ Realme 8i ਤੇ Realme8s 5G ਸਮਾਰਟਫੋਨ ਲੌਂਚ ਕਰਨ ਜਾ ਰਹੀ ਹੈ। ਫੋਨ 'ਚ MediaTekIndia Dimensity 810 5G ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਜੋਕਿ ਹੁਣ ਤਕ ਕਿਸੇ ਵੀ ਸਮਾਰਟਫੋਨ 'ਚ ਇਸਤੇਮਾਲ ਨਹੀਂ ਹੋਈ। ਇਸ ਤੋਂ ਇਲਾਵਾ ਰੀਅਲਮੀ ਦੇ 8i ਸਮਾਰਟਫੋਨ 'ਚ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਕੰਪਨੀ ਇਸ ਨੂੰ ਕਿੰਨੀ ਕੀਮਤ ਦੇ ਨਾਲ ਮਾਰਕੀਟ 'ਚ ਲੌਂਚ ਕਰਦੀ ਹੈ।


Realme 8i ਸੰਭਾਵਿਤ ਸਪੈਸੀਫਿਕੇਸ਼ਨਜ਼


Realme 8i ਸਮਾਰਟਫੋਨ 'ਚ 6.59 ਇੰਚ ਫੁੱਲ ਐਚਡੀ+ਡਿਸਪਲੇਅ ਦਿੱਤਾ ਜਾ ਸਕਦਾ ਹੈ। ਜਿਸ ਦਾ ਰੀਫ੍ਰੈਸ਼ ਰੇਟ 120 ਹਰਟਜ ਹੋਵੇਗਾ। ਇਹ ਫੋਨ MediaTek Helio G96 SoC ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਸ 'ਚ 4GB ਰੈਮ ਤੇ 128GB ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਇਸ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਦਾ ਸਕਦਾ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੋਵੇਗਾ। ਉੱਥੇ ਹੀ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਪਾਵਰ ਲਈ ਫੋਨ 'ਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।


Realme 8s 5G ਦੀਆਂ ਸੰਭਾਵੀ ਸਪੈਸੀਫਿਕੇਸ਼ਨਜ਼


Realme 8s 5G ਚ 6.5 ਇੰਚ ਦਾ ਡਿਸਪੇਲਅ ਦਿੱਤਾ ਜਾ ਸਕਦਾ ਹੈ। ਜਿਸ ਦਾ ਰੀਫ੍ਰੈਸ਼ ਰੇਟ ਹਰਟਜ਼ ਹੋਵੇਗਾ। ਇਹ ਫੋਨ MediaTekIndia Dimensity 810 5G ਚਿਪਸੈੱਟ ਦੇ ਨਾਲ ਲੌਂਚ ਕੀਤਾ ਜਾਣ ਵਾਲਾ ਪਹਿਲਾ ਫੋਨ ਹੋਵੇਗਾ। ਇਸ 'ਚ 8GB ਰੈਮ ਤੇ 256GB ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਇਸ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਪਾਵਰ ਲਈ ਫੋਨ 'ਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।


Vivo Y21s ਨਾਲ ਹੋਵੇਗਾ ਮੁਕਾਬਲਾ


Realme 8i ਦਾ ਭਾਰਤ 'ਚ Vivo Y21s ਸਮਾਰਟਫੋਨ ਨਾਲ ਮੁਕਾਬਲਾ ਹੋਵੇਗਾ। ਸਮਾਰਟਫੋਨ ਐਂਡਰੌਇਡ 11 ਬੇਸਡ ਫਨਟਚ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਇਸ ਦਾ ਡਾਇਮੈਂਸ਼ਨ 164.26x76.08x8 ਮਿਮੀ ਤੇ ਵਜ਼ਨ 180 ਗ੍ਰਾਮ ਹੈ। ਕਨੈਕਟੀਵਿਟੀ ਲਈ ਇਸ 'ਚ 4G ਤੇ 5G ਬੈਂਡ, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ, ਜੀਪੀਐਸ ਜਿਹੇ ਫੀਚਰਸ ਦਿੱਤੇ ਜਾ ਸਕਦੇ ਹਨ। ਹਾਲਾਂਕਿ ਵੀਵੋ ਦੇ ਇਸ ਸਮਾਰਟਫੋਨ ਨੂੰ ਲੈਕੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ।


ਇਹ ਵੀ ਪੜ੍ਹੋਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ! ਕਣਕ ਸਣੇ ਇਨ੍ਹਾਂ ਹਾੜ੍ਹੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਇਆ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904