Redmi 9i ਵਾਟਰਡ੍ਰੋਪ-ਸਟਾਈਲ ਨੌਚ ਨਾਲ ਆਵੇਗਾ। ਇਹ MIUI 12 ਸਾੱਫਟਵੇਅਰ 'ਤੇ ਚੱਲੇਗਾ। ਰੈਡਮੀ 9 ਆਈ ਫੋਨ 3.5mm ਦੀ ਆਡੀਓ ਜੈਕ ਸਪੋਰਟ ਨਾਲ ਆਵੇਗਾ। ਫਿਜੀਕਲ ਬਟਨ ਸੱਜੇ ਪਾਸੇ ਦਿੱਤੇ ਗਏ ਹਨ। ਫੋਨ 'ਚ 6.53 ਇੰਚ ਦੀ ਐਚਡੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਰੈਡਮੀ ਦੇ ਇਸ ਫੋਨ 'ਚ ਮੀਡੀਆਟੈੱਕ ਹੈਲੀਓ ਜੀ 25 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਵਿੱਚ ਵੱਡੀ 5,000mAh ਦੀ ਬੈਟਰੀ ਵੀ ਹੈ।

[mb]1600235650[/mb]

ਰੈਡਮੀ 9 ਆਈ ਸਮਾਰਟਫੋਨ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਤੋਂ ਇਲਾਵਾ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਨਾਲ ਦੋ ਵੇਰੀਐਂਟ 'ਚ ਆਵੇਗਾ। 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਮਾਡਲ ਦੀ ਕੀਮਤ ਸਾਹਮਣੇ ਨਹੀਂ ਆਈ। ਮਾਈਕਰੋ-ਐਸਡੀ ਕਾਰਡ ਨਾਲ ਸਟੋਰੇਜ ਵਧਾਈ ਜਾ ਸਕੇਗੀ। ਫੋਨ ਤੋਂ ਗੇਮ-ਸੈਂਟਰਿਕ ਫੀਚਰ ਤੇ ਵਧੀਆ ਕੈਮਰਾ ਮਿਲਣ ਦੀ ਉਮੀਦ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਦੋਵਾਂ ਰੂਪਾਂ ਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇਗੀ।