ਕੰਪਨੀ ਨੇ ਆਪਣੇ ਟੀਜ਼ਰ ਨਾਲ ਇਹ ਕੰਫਿਊਜ਼ਨ ਬਣਾਈ ਰੱਖਿਆ ਹੈ ਕਿ ਆਉਣ ਵਾਲਾ ਇਹ ਸਮਾਰਟਫੋਨ Mi 6C ਹੋਵੇਗਾ ਜਾਂ ਰੇਡਮੀ ਨੋਟ 5 ਹੋਵੇਗਾ। ਲੀਕ ਰਿਪੋਰਟ ਦੀ ਮੰਨੀਏ ਤਾਂ ਸ਼ਿਓਮੀ ਆਉਣ ਵਾਲੇ ਦਿਨਾਂ 'ਚ ਰੇਡਮੀ 5 ਲਾਂਚ ਕਰ ਸਕਦਾ ਹੈ। ਇਸ ਸਮਾਰਟਫੋਨ ਨੂੰ ਹੁਣ ਜਿਹੇ ਓਪੋਮਾਰਟ 'ਚ ਲਿਸਟ ਕੀਤਾ ਗਿਆ ਹੈ।
ਇਸ ਲਿਸਟਿੰਗ ਸਦਕਾ ਇਸ ਸਮਾਰਟਫੋਨ ਬਾਰੇ ਡੇਟਾ ਸਾਹਮਣੇ ਆਇਆ ਹੈ। ਇਸ ਮੁਤਾਬਕ ਰੇਡਮੀ ਨੋਟ 5 'ਚ 5.9 ਇੰਚ ਦੀ ਸਕਰੀਨ ਲੱਗੀ ਹੈ। ਇਸ ਦਾ ਰੈਜ਼ਲਿਊਸ਼ਨ 2160 x 1080 ਪਿਕਸਲ ਹੋਵੇਗਾ। ਇਸ ਦੇ ਨਾਲ ਹੀ ਇਹ 18:9 ਆਸਪੈਕਟ ਰੇਸ਼ੋ ਹੋਵੇਗਾ। ਇਸ ਦਾ ਮਤਲਬ ਇਹ ਹੋਇਆ ਕਿ ਇਸ 'ਚ ਐਜ਼-ਟੂ-ਐਜ਼ ਡਿਸਪਲੇ ਹੋਵੇਗੀ। ਇਸ 'ਚ ਕਵਾਲਕੌਮ ਸਨੈਪਡ੍ਰੈਗਨ 625 ਦਿੱਤਾ ਗਿਆ ਹੈ ਜਿਹੜਾ 3 ਜੀਬੀ ਤੇ 4 ਜੀਬੀ 'ਚ ਆ ਸਕਦਾ ਹੈ। ਇਸ ਦੇ ਨਾਲ ਹੀ ਇਹ 32 ਜੀਬੀ ਅਤੇ 64 ਜੀਬੀ 'ਚ ਆਵੇਗਾ।
ਇਸ ਲੀਕ ਲਿਸਟਿੰਗ ਦੀ ਮੰਨੀਏ ਤਾਂ ਰੇਡਮੀ 5 ਨੋਟ 'ਚ 12 ਮੈਗਾਪਿਕਸਲ ਦਾ ਬੈਕ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਐਂਡ੍ਰਾਇਡ ਨੌਗਟ 7.1 ਨਾਲ ਹੋਵੇਗਾ ਜੋ MIUI 9 'ਤੇ ਬੇਸਡ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ 'ਚ 4000 ਐਮਏਐਚ ਦੀ ਬੈਟਰੀ ਹੋਵੇਗੀ।