ਨਵੀਂ ਦਿੱਲੀ: ਰੈਡਮੀ ਨੋਟ 7 ਪ੍ਰੋ ਅੱਜ ਭਾਰਤ ‘ਚ ਸੇਲ ਹੋਣ ਵਾਲਾ ਹੈ। ਗਾਹਕ ਇਸ ਫੋਨ ਨੂੰ ਸ਼ਿਓਮੀ ਦੀ ਵੈੱਬਸਾਈਟ ਤੇ ਫਲਿੱਪਕਾਰਟ ਤੋਂ ਖਰਦ ਸਕਦੇ ਹਨ। ਸੇਲ ਦੀ ਸ਼ੁਰੂਆਤ ਅੱਜ ਦਪਹਿਰ 12 ਵਜੇ ਤੋਂ ਸ਼ੁਰੂ ਹੋ ਰਹੀ ਹੈ। ਫੋਨ ਦੀ ਗੱਲ ਕਰੀਏ ਤਾਂ ਇਹ ਨਵੇਂ ਵੇਰੀਅੰਟ 6ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਨੂੰ ਪੇਸ਼ ਕੀਤਾ ਹੈ। ਅੱਜ ਸੇਲ ‘ਚ ਇਹ ਵੇਰੀਅੰਟ ਉਪਲੱਬਧ ਰਹੇਗਾ।

Redmi Note 7 Pro ਦੇ ਨਵੇਂ ਵੇਰੀਅੰਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਗਾਹਕ ਇਸ ਸਮਾਰਟਫੋਨ ਨੂੰ ਨੈਪਚੂਨ, ਬਲੂ, ਨੇਬੁਲਾ ਰੈੱਡ ਤੇ ਸਪੇਸ ਬਲੈਕ ਕੱਲਰ ‘ਚ ਖਰੀਦ ਸਕਦੇ ਹਨ। ਸੇਲ ਆਫਰਸ ਦੀ ਗੱਲ ਕੀਤੀ ਜਾਵੇ ਤਾਂ Redmi Note 7 Pro ‘ਚ ਜੀਓ ਕੈਸ਼ਬੈਕ ਆਫਰ ਸ਼ਾਮਲ ਹੈ। ਇਸ ‘ਚ 198 ਰੁਪਏ ਤੇ ਜ਼ਿਆਦਾ ਦੇ ਰਿਚਾਰਜ ਪਲਾਨ ‘ਚ ਡਬਲ ਡਾਟਾ ਦਾ ਫਾਇਦਾ ਮਿਲੇਗਾ।

ਜਦਕਿ ਏਅਰਟੈਲ ਦੇ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਨਾਲ 1,120 ਜੀਬੀ ਤਕ ਡੇਟਾ ਮਿਲੇਗਾ। ਸ਼ਿਓਮੀ ਦੀ ਸਾਈਟ ‘ਤੇ ਗਾਹਕ ਮੀ ਐਕਸਚੇਂਜ ਪਲਾਨ ਤੇ ਜੈਸਟ ਮਨੀ ਨਾਲ ਤਿੰਨ ਮਹੀਨੇ ਲਈ ਨੋ-ਕਾਸਟ ਈਐਮਆਈ ਦਾ ਫਾਇਦਾ ਲੈ ਪਾਉਣਗੇ।

ਫੋਟੋਗ੍ਰਾਫੀ ਲਈ ਇਸ ਦੇ ਰਿਅਰ ਕੈਮਰਾ ‘ਚ ਡਿਊਲ ਕੈਮਰਾ ਸੈਟਅੱਪ ਮਿਲਦਾ ਹੈ। ਇੱਥੇ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਤੇ ਸੈਕੰਡਰੀ ਸੈਂਸਰ 5 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇੱਥੇ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।