ਨਵੀਂ ਦਿੱਲੀ: ਵੀਰਵਾਰ ਨੂੰ ਸ਼ਿਓਮੀ ਰੈੱਡਮੀ ਨੋਟ 7 ਨੂੰ ਚੀਨ ‘ਚ ਲੌਂਚ ਕੀਤਾ ਗਿਆ। ਇਸ ਫੋਨ ਨੂੰ ਰੈੱਡਮੀ ਸੀਰੀਜ਼ ‘ਚ ਲੌਂਚ ਕੀਤਾ ਗਿਆ ਹੈ। ਪਿਛਲੇ ਹਫਤੇ ਹੀ ਸ਼ਿੲਮੀ ਦੇ ਸੀਈਓ ਲੀ ਜੂਨ ਨੇ ਐਲਾਨ ਕੀਤਾ ਸੀ ਕਿ ਰੇਡਮੀ ਹੁਣ ਵੱਖਰਾ ਬ੍ਰੈਂਡ ਹੈ ਜਿੱਥੇ ਕੰਪਨੀ ਨੂੰ ਸ਼ਿਓਮੀ ਤੋਂ ਵੱਖ ਕਰ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ ਹੀ ਕੰਪਨੀ ਆਪਣਾ ਪਹਿਲਾ ਰੈੱਡਮੀ ਬ੍ਰੈਂਡ ਫੋਨ 10 ਜਨਵਰੀ ਨੂੰ ਲੌਂਚ ਕਰ ਚੁੱਕੀ ਹੈ।

ਜੇਕਰ ਫੋਨ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਦੋ ਹੀ ਵੈਰਿਅੰਟ ਹਨ, ਜਿਸ ‘ਚ 4 ਜੀਬੀ ਰੈਮ ਅਤੇ 64 ਜੀਬੀ ਮੈਮਰੀ ਅਤੇ 6 ਜੀਬੀ ਰੈਮ ਦੇ ਨਾਲ 64 ਜੀਬੀ ਮੈਮਰੀ ਦਾ ਆਪਸ਼ਨ ਦਿੱਤਾ ਗਿਆ ਹੈ। ਦੋਵਾਂ ਦੀ ਕੀਮਤ 12,000 ਅਤੇ 14,000 ਰੁਪਏ ਰੱਖੀ ਗਈ ਹੈ। ਭਾਰਤ ‘ਚ ਇਸ ਦੀ ਵਿਕਰੀ 14 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ।

ਹੁਣ ਤੁਹਾਨੂੰ ਦੱਸਦੇ ਹਾਂ ਇਸ ਫੋਨ ਦੇ ਟੌਪ 5 ਫੀਚਰਾਂ ਬਾਰੇ

ਫੋਨ ‘ਚ ਡਿਊਲ ਰਿਅਰ ਕੈਮਰਾ ਹੈ, ਜਿਸ 'ਚ 48 ਮੈਗਾਪਿਕਸਲ ਜਦਕਿ ਦੂਜਾ ਕੈਮਰਾ 5 ਮੈਗਾਪਿਕਸਲ ਦਾ ਹੈ। ਇਹ ਪਹਿਲਾ ਰੈੱਡਮੀ ਫੋਨ ਹੈ ਜਿਸ ‘ਚ ਇੰਨਾ ਜ਼ਿਆਦਾ ਮੈਗਾਪਿਕਸਲ ਕੈਮਰੇ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ‘ਚ PDAF, HDR, EIS, 1080p ਰਿਕਰਡਿੰਗ ਅਤੇ ਸੁਪਰ ਨਾਈਟ ਸੀਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।



ਫੋਨ ਦੀ ਬੈਟਰੀ 4000mAh ਦੀ ਹੈ, ਜੋ ਕੁਇੱਕ ਚਾਰਜ 4 ਸਪੋਰਟ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਮਹਿਜ਼ 1 ਘੰਟੇ 43 ਮਿੰਟ ‘ਚ ਪੂਰਾ ਚਾਰਜ ਹੋ ਜਾਵੇਗਾ।

ਰੇਡਮੀ ਨੋਟ 7 ਸਮਾਰਟਫੋਨ ਰੇਡਮੀ 6 ਪ੍ਰੋ ਦੇ ਡਿਸਪਲੇਅ ਤੋਂ ਕਾਫੀ ਵੱਖਰਾ ਹੈ। ਫੋਨ ‘ਚ ਵਾਟਰ ਡ੍ਰੋਪ ਨੌਚ ਦਿੱਤਾ ਗਿਆ ਹੈ।

ਫੋਨ ‘ਚ ਨਵੇਂ ਗਲੌਸ ਡਿਜ਼ਾਇਨ ਦਾ ਇਸਤੇਮਾਲ ਕੀਤਾ ਗਿਆ ਹੈ। ਕਵਰਡ ਬਲੈਕ ‘ਚ 2.5D ਗਲਾਸ ਅਤੇ ਤਿੰਨ ਗ੍ਰੇਡੀਐਂਟ ਕਲਰ ਨੂੰ ਸ਼ਾਮਲ ਕੀਤਾ ਹੈ।

ਰੇਡਮੀ ਨੋਟ 7 ‘ਚ ਕਵਾਲਕੌਮ ਸਨੈਪਡ੍ਰੈਗਨ 660 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।

ਨਵਾਂ ਰੇਡਮੀ ਨੋਟ 7 ਯੂਐਸਬੀ-ਸੀ ਪੋਰਟ ਦੇ ਨਾਲ ਆਉਂਦਾ ਹੈ।