ਨਵੀਂ ਦਿੱਲੀ: ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਸਾਲਾਨਾ ਮੀਟੰਗ ‘ਚ ਅੱਜ ਜੀਓ ਗੀਗਾ ਫਾਈਬਰ ਸੇਵਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦੇਸ਼ ‘ਚ ‘ਜੀਓ ਗੀਗਾ ਫਾਈਬਰ’ ਸੇਵਾ 5 ਸਤੰਬਰ 2019 ਤੋਂ ਸ਼ੁਰੂ ਹੋਵੇਗੀ। ਇਸ ਦੀ ਰਿਲੀਜ਼ ਵਾਲੇ ਦਿਨ ਹੀ ਗਾਹਕ ਘਰ ਬੈਠੇ ਮਨਪਸੰਦ ਫ਼ਿਲਮਾਂ ਦੇਖ ਸਕਣਗੇ। ਜੀਓ ਨੇ ਇਸ ਸਰਵਿਸ ਦਾ ਨਾਂ ‘ਫਸਟ ਡੇ ਫਸਟ ਸ਼ੋਅ’ ਰੱਖਿਆ ਹੈ। ਇੰਨਾਂ ਹੀ ਨਹੀ ‘ਜੀਓ ਗੀਗਾ ਫਾਈਬਰ’ ‘ਚ ਮਲਟੀ-ਪਾਰਟੀ ਵੀਡੀਓ ਕਾਨਫਰੰਸ ਕਾਲ, ਲਾਈਵ ਗੇਮਿੰਗ ਤੇ ਸਮਾਰਟ ਹੋਮ ਸੌਲਿਊਸ਼ਨਜ਼ ਜਿਹੀਆਂ ਸੁਵੀਧਾਵਾਂ ਵੀ ਮਿਲਣਗੀਆਂ। ‘ਜੀਓ ਗੀਗਾ ਫਾਈਬਰ’ ਸੇਵਾ ‘ਚ ‘ਫ਼ਾਰਏਵਰ ਪਲਾਨ’ ਚੁਣਨ ਵਾਲੇ ਗਾਹਕਾਂ ਨੂੰ 4K ਟੀਵੀ ਅਤੇ 4K ਸੈਟਅੱਪ ਬਾਕਸ ਫਰੀ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਇਸ ਸਰਵਿਸ ‘ਚ ਗਾਹਕਾਂ ਨੂੰ ਅਲਟ੍ਰਾ ਹਾਈ ਡੈਫੀਨੇਸ਼ਨ ਐਂਟਰਟੇਨਮੈਂਟ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਦੇ ਤਹਿਤ ਯੂਜ਼ਰ ਨੂੰ 100 GBPS ਤਕ ਦੀ ਤੇਜ਼ ਬ੍ਰਾਡਬੈਂਡ ਸਪੀਡ ਮਿਲੇਗੀ। ਇਹ ਸੇਵਾ ਦੇ ਪਲਾਨਜ਼ 700 ਰੁਪਏ ਤੋਂ ਸ਼ੁਰੂ ਹੋ ਕੇ 10 ਹਜ਼ਾਰ ਰੁਪਏ ਤਕ ਹੋਣਗੇ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ 5 ਸਤੰਬਰ ਤੋਂ ‘ਜੀਓ ਗੀਗਾ ਫਾਈਬਰ’ ਸੇਵਾ ਦੀਆਂ ਕੀਮਤਾਂ ਦਾ ਪੂਰਾ ਬਿਓਰਾ jio.com ‘ਤੇ ਮਿਲੇਗਾ। ਨਾਲ ਹੀ ਜੀਓ ਫਾਈਬਰ ਫਿਕਸਡ ਲਾਈਨ ਤੋਂ ਦੇਸ਼ ‘ਚ ਕਿਤੇ ਵੀ ਕਾਲ ਕਰਨਾ ਪੂਰੀ ਜ਼ਿੰਦਗੀ ਫਰੀ ਰਹੇਗਾ। ਇੱਥੇ ਜਾਣੋ ‘ਜੀਓ ਗੀਗਾ ਫਾਈਬਰ’ ‘ਚ ਕੀ ਕੀ ਮਿਲੇਗਾ? Shri Mukesh D. Ambani addressing shareholders at 42nd Annual General Meeting of #RIL https://t.co/NmVIcbu17e — Reliance Jio (@reliancejio) August 12, 2019 ਬਹੁ-ਪਾਰਟੀ ਵੀਡੀਓ ਕਾਨਫਰੰਸ ਕਾਲ   ਘਰ ਬੈਠੇ ਫਰੀ ਵੌਈਸ ਕੁਨੈਕਟੀਵਿਟੀ   ਘੱਟ ਕੀਮਤਾਂ ਤੇ ਅੰਤਰ ਰਾਸ਼ਟਰੀ ਕਾਲਿੰਗ   ਅਲਟਰਾ ਹਾਈ-ਡੈਫੀਨੇਸ਼ਨ ਮਨੋਰੰਜਨ   'ਫਸਟ ਡੇਅ ਫਸਟ ਸ਼ੋਅ' ਫਿਲਮ   ਲਾਈਵ ਗੇਮਿੰਗ   ਸਮਾਰਟ ਹੋਮ ਸੋਲਿਊਸ਼ਨ   ਫਿਲਮਾਂ, ਸ਼ੋਅ ਤੇ ਖੇਡਾਂ   100 MBPS ਤੋਂ 1 GBPS ਦੀ ਸਪੀਡ