ਨਵੀਂ ਦਿੱਲੀ: ਹੈਲਿਕਸ ਵਾਚ ਬ੍ਰਾਂਡ ਟਾਈਮੈਕਸ ਗਰੁੱਪ ਨੇ ਸਮਾਰਟਵਾਚ ਕਮ ਫਿਟਨੈਸ ਬੈਂਡਜ਼ ਦੇ ਨਵੇਂ ਸੈਗਮੈਂਟ ਵਿੱਚ ਐਂਟਰੀ ਕੀਤੀ ਹੈ। ਕੰਪਨੀ ਨੇ ਭਾਰਤ ਵਿੱਚ ਦੋ ਨਵੇਂ ਸਮਾਰਟ ਬੈਂਡ ਹੈਲਿਕਸ ਗਸਟੋ ਤੇ ਹੈਲਿਕਸ ਗਸਟੋ ਐਚਆਰਐਮ ਲਾਂਚ ਕੀਤੇ ਹਨ। ਹੈਲਿਕਸ ਗਸਟੋ ਦੀ ਕੀਮਤ 1,495 ਰੁਪਏ ਹੈ, ਜਦਕਿ ਹੈਲਿਕਸ ਗਸਟੋ ਐਚਆਰਐਮ ਦੀ ਕੀਮਤ 2,295 ਰੁਪਏ ਹੈ। ਹੈਲਿਕਸ ਗਸਟੋ HRM 2,295 ਰੁਪਏ ਵਿੱਚ ਸ਼ਾਓਮੀ ਦੇ ਮੀ ਬੈਂਡ 3 ਤੇ ਹਾਲ ਹੀ ਵਿੱਚ ਲਾਂਚ ਹੋਏ ਆਨਰ ਬੈਂਡ 5 ਨੂੰ ਟੱਕਰ ਦੇਵੇਗਾ।


ਹੈਲਿਕਸ ਗਸਟੋ ਬਹੁਤ ਜ਼ਿਆਦਾ ਹਲਕਾ ਬੈਂਡ ਹੈ ਤੇ ਲੰਮੀ ਬੈਟਰੀ ਦਿੰਦਾ ਹੈ। ਇਹ ਬੈਂਡ ਸਮਾਰਟਫੋਨ ਨੋਟੀਫਿਕੇਸ਼ਨਜ਼ ਤੇ ਸੋਸ਼ਲ ਮੀਡੀਆ ਅਪਡੇਟਸ ਵੀ ਸਪੋਰਟ ਕਰਦਾ ਹੈ। ਬੈਂਡ ਵਿੱਚ 0.42 ਇੰਚ ਦੀ ਓਐਲਈਡੀ ਡਿਸਪਲੇਅ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਬੈਂਡਜ਼ ਕੁਆਲਟੀ ਤੇ ਕੀਮਤ ਦੇ ਮਾਮਲੇ ਵਿਚ ਕਾਫੀ ਹਟਕੇ ਹਨ।


ਇਸੇ ਤਰ੍ਹਾਂ ਗਸਟੋ ਐਚਆਰਐਮ ਵਿੱਚ 0.96 ਇੰਚ ਦਾ ਕਲਰ ਡਿਸਪਲੇਅ ਹੈ ਜਿਸ ਵਿੱਚ ਤੁਹਾਨੂੰ ਹਾਰਟ ਰੇਟ ਮਾਨੀਟਰ, ਕੈਮਰਾ ਕੰਟਰੋਲ, ਫੋਨ ਫਾਈਂਡਰ, ਇਨਕਮਿੰਗ ਕਾਲ ਤੇ ਕਾਲ ਡਿਸਕਨੈਕਟ ਦੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਦੋਵੇਂ ਬੈਂਡ Android ਤੇ iOS ਸਪੋਰਟ ਕਰਦੇ ਹਨ।