ਨਵੀਂ ਦਿੱਲੀ: ਮੋਬਾਈਲ ਕੰਪਨੀ ਸੈਮਸੰਗ ਨੇ ਆਪਣੇ ਨੋਟ ਸੀਰੀਜ਼ ਦੇ ਨੋਟ 10 ਤੇ ਨੋਟ 10 ਪਲੱਸ ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਕੰਪਨੀ ਨੇ ਦੋਵੇਂ ਸਮਾਰਟਫੋਨ ਦਾ ਗਲੋਬਲ ਲੌਂਚ ਪਹਿਲਾਂ ਹੀ ਕਰ ਦਿੱਤਾ ਸੀ। ਹੁਣ ਇਹ ਦੋਵੇਂ ਫੋਨ ਭਾਰਤ ‘ਚ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਖਾਸ ਆਫਰ ਵੀ ਦਿੱਤੇ ਜਾ ਰਹੇ ਹਨ। ਸੈਮਸੰਗ ਨੇ ਦੋਵੇਂ ਸਮਾਰਟਫੋਨਸ ‘ਚ ਨਵੇਂ ਐਕਸੀਨੋਸ 9 ਸੀਰੀਜ਼ ਦੇ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਇਹ ਫੋਨ 12ਜੀਬੀ ਰੈਮ ਤੇ 512 ਜੀਬੀ ਸਟੋਰੇਜ਼ ਵੈਰੀਅੰਟ ਵਿੱਚ ਉੱਪਲਬਧ ਕਰਾਏਗਾ।



ਨੋਟ 10 ‘6.3 ਇੰਚ ਦੀ ਡਿਸਪਲੇ ਦੇ ਨਾਲ 8ਜੀਬੀ ਰੈਮ ਤੇ 256ਜੀਬੀ ਸਟੋਰੇਜ਼ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਦੀ ਕੀਮਤ ਭਾਰਤ ‘ਚ 69,999 ਰੁਪਏ ਰੱਖੀ ਗਈ ਹੈ। ਉਧਰ ਭਾਰਤ ‘ਚ ਸੈਮਸੰਗ 10 ਪਲੱਸ ਨੂੰ ਦੋ ਵੈਰੀਅੰਟ ‘ਚ ਲੌਂਚ ਕੀਤਾ ਜਾਵੇਗਾ। ਨੋਟ 10 ਪਲੱਸ ‘ਚ 12ਜੀਬੀ ਰੈਮ ਤੇ 256ਜੀਬੀ ਸਟੋਰੇਜ਼ ਵੀ ਦਿੱਤੀ ਜਾਵੇਗੀ। ਇਸ ਦੀ ਕੀਮਤ 79,999 ਰੁਪਏ ਤੋਂ ਸ਼ੁਰੂ ਹੋਵੇਗੀ।



8 ਅਗਸਤ ਤੋਂ ਕੰਪਨੀ ਨੇ ਦੋਵੇਂ ਸਮਾਰਟਫੋਨ ਦੀ ਪ੍ਰੀ-ਬੁਕਿੰਗ ਇੰਡੀਆ ‘ਚ ਸ਼ੁਰੂ ਹੋ ਗਈ ਹੈ। ਇਨ੍ਹਾਂ ਦੋਵਾਂ ਸਮਾਰਟਫੋਨ ਨੂੰ ਖਰੀਦਣ ਵਾਲੇ ਗਾਹਕਾਂ ਨੂੰ Amazon India, Flipkart ਤੇ ਕੁਝ ਆਫਲਾਈਨ ਸਟੋਰਸ ‘ਤੇ ਜਾ ਕੇ ਪ੍ਰੀ-ਬੁਕਿੰਗ ਕਰ ਸਕਦੇ ਹਨ। 23 ਅਗਸਤ ਤੋਂ ਫੋਨ ਮਿਲਣਾ ਸ਼ੁਰੂ ਹੋ ਜਾਵੇਗਾ। ਕੰਪਨੀ ਪ੍ਰੀ-ਬੁਕਿੰਗ ‘ਤੇ ਯੂਜ਼ਰਸ ਨੂੰ ਕੈਸ਼ਬੈਕ ਦਾ ਆਫਰ ਵੀ ਦੇ ਰਿਹਾ ਹੈ। ਐਚਡੀਐਫਸੀ ਕਾਰਡ ਵਾਲਿਆਂ ਅਤੇ ਐਮਜੌਨ, ਫਲਿੱਪਕਾਰਟ ਯੂਜ਼ਰਸ ਨੂੰ ਵੀ 6 ਹਜ਼ਾਰ ਰੁਪਏ ਤਕ ਦਾ ਕੈਸ਼ਬੈਕ ਮਿਲ ਰਿਹਾ ਹੈ।