ਰਿਲਾਇੰਸ ਵੱਲੋਂ130 ਕਰੋੜ ਭਾਰਤੀਆਂ ਲਈ ਵੱਡਾ ਤੋਹਫ਼ਾ
ਏਬੀਪੀ ਸਾਂਝਾ | 05 Mar 2018 09:26 AM (IST)
ਚੰਡੀਗੜ੍ਹ-ਰਿਲਾਇੰਸ ਬਿੱਗ ਟੀਵੀ ਨੇ 130 ਕਰੋੜ ਭਾਰਤੀਆਂ ਨੂੰ ਮੁਫ਼ਤ ਵਿੱਚ ਐਚਡੀ-ਕੁਆਲਿਟੀ ਮਨੋਰੰਜਨ ਚੈਨਲਾਂ ਦੀ ਇੱਕ ਵਿਆਪਕ ਰੇਂਜ ਉਪਲੱਬਧ ਕਰਾਉਣ ਦੀ ਘੋਸ਼ਣਾ ਕੀਤੀ ਹੈ। ਭਾਰਤ ਵਿੱਚ ਪਹਿਲੀ ਵਾਰ ਰਿਲਾਇੰਸ ਬਿੱਗ ਟੀਵੀ ਵਲੋਂ ਪੇਸ਼ ਕੀਤੀ ਗਈ ਇਹ ਨਵੀਂ ਲਾਜਵਾਬ ਪ੍ਰਸਤੁਤੀ ਐਚਡੀ ਚੈਨਲਜ਼ ਸਹਿਤ 1 ਸਾਲ ਲਈ ਸਾਰੇ ਪੇਡ ਚੈਨਲਜ਼ ਅਤੇ 5 ਸਾਲ ਲਈ 500 ਤੱਕ ਐਫਟੀਏ ਚੈਨਲਜ਼ ਬਿਲਕੁੱਲ ਮੁਫਤ ਦਿੰਦੀ ਹੈ। ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਰਿਲਾਇੰਸ ਬਿੱਗ ਟੀਵੀ ਦੀ ਵੈੱਬਸਾਈਟ 499 ਰੁਪਏ ਤੋਂ ਇਸਨੂੰ ਬੁੱਕ ਕਰੋ। ਸੈੱਟ ਟਾਪ ਬਾਕਸ ਅਤੇ ਆਊਟਡੋਰ ਯੂਨਿਟ ਪਾਉਣ ਉੱਤੇ, ਖਰੀਦਦਾਰ ਨੂੰ 1500 ਰੁਪਏ ਦੀ ਬਾਕੀ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਉਹ 1 ਸਾਲ ਲਈ ਐਚਡੀ ਚੈਨਲਜ਼ ਸਹਿਤ ਸਾਰੇ ਪੇਡ ਚੈਨਲਜ਼ ਅਤੇ 5 ਸਾਲ ਲਈ 500 ਤੱਕ ਐਫਟੀਏ ਚੈਨਲਜ਼ ਦਾ ਮੁਫਤ ਵਿੱਚ ਲਾਹਾ ਲੈ ਸਕਣਗੇ।