ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਵੱਡਾ ਧਮਾਕਾ ਕਰਦਿਆਂ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡਦਿਆਂ ਮਾਰਚ ਮਹੀਨੇ 'ਚ 92 ਲੱਖ ਸਬਸਕ੍ਰਾਈਬਰਸ ਨੂੰ ਆਪਣੇ ਨਾਲ ਜੋੜ ਲਿਆ ਹੈ। ਰਿਲਾਇੰਸ ਵੱਲੋਂ ਲਗਾਤਾਰ ਨਵੇਂ ਟੈਰਿਫ ਪਲਾਨ ਲਾਂਚ ਕਰ ਕੀਤੇ ਜਾ ਰਹੇ ਹਨ। ਉੱਥੇ ਹੀ ਰਿਲਾਇੰਸ ਦੇ ਮੁਕਾਬਲੇ ਦੂਜੀਆਂ ਟੈਲੀਕਾਮ ਕੰਪਨੀਆਂ ਵੀ ਰੋਜ਼ਾਨਾ ਨਵੇਂ ਪਲਾਨ ਗਾਹਕਾਂ ਨੂੰ ਦੇ ਰਹੀਆਂ ਹਨ। 'ਟੈਲੀਕਾਮ ਰੈਗੂਲੇਟਰੀ ਆਥਾਰਟੀ ਆਫ਼ ਇੰਡੀਆ' ਮੁਤਾਬਕ ਜਿੱਥੇ ਰਿਲਾਇੰਸ ਜੀਓ ਨੇ ਮਾਰਚ ਮਹੀਨੇ 92 ਲੱਖ ਤੋਂ ਵੱਧ ਸਬਸਕ੍ਰਾਈਬਰ ਆਪਣੇ ਨਾਲ ਜੋੜੇ ਉੱਥੇ ਹੀ ਆਇਡੀਆ ਨੇ 91 ਲੱਖ ਸਬਸਕ੍ਰਾਈਬਰ ਤੇ ਭਾਰਤੀ ਏਅਰਟੈੱਲ ਨੇ 84 ਲੱਖ ਸਬਸਕ੍ਰਾਈਬਰ ਜੋੜੇ। ਜਦਕਿ ਵੋਡਾਫੋਨ ਇੰਡੀਆ 56 ਲੱਖ ਦੇ ਕਰੀਬ ਸਬਸਕ੍ਰਾਈਬਰ ਜੋੜਨ 'ਚ ਕਾਮਯਾਬ ਰਿਹਾ। ਦੱਸ ਦਈਏ ਕਿ ਏਅਰਟੈਲ ਦੇ 30.2 ਕਰੋੜ ਕੁੱਲ ਸਸਕ੍ਰਾਈਬਰ ਹਨ ਜਦਕਿ ਜੀਓ ਦੇ ਕੁੱਲ 18.5 ਕਰੋੜ ਸਬਸਕ੍ਰਾਈਬਰ ਹਨ। ਜੇਕਰ ਫਿਕਸਡ ਲਾਈਨ ਸੇਵਾ ਦੀ ਗੱਲ ਕੀਤੀ ਜਾਵੇ ਤਾਂ ਬੀਐਸਐਨਐਲ ਕੋਲ ਸਭ ਤੋਂ ਵੱਧ 12 ਲੱਖ ਸਬਸਕ੍ਰਾਈਬਰ ਹਨ। ਜਦਕਿ ਵੋਡਾਫੋਨ ਦੇ ਕੁੱਲ 12 ਹਜ਼ਾਰ ਫਿਕਸਡ ਲਾਈਨ ਸਬਸਕ੍ਰਾਈਬਰ ਹਨ।