Reliance Jio ਨੇ ਐਲਾਨੇ 5300 ਰੁਪਏ ਦੇ ਫਾਇਦੇ, ਕਰਨਾ ਪਵੇਗਾ ਇਹ ਕੰਮ
ਏਬੀਪੀ ਸਾਂਝਾ | 27 Apr 2019 01:46 PM (IST)
ਜੀਓ ਯੂਜ਼ਰਜ਼ ਨੂੰ ਇਸ ਆਫਰ ਤਹਿਤ 100-100 ਰੁਪਏ ਦੇ 18 ਡਿਸਕਾਊਂਟ ਕੂਪਨ ਹਾਸਲ ਕਰਨਗੇ। ਇਨ੍ਹਾਂ ਕੂਪਨਜ਼ ਦਾ ਲਾਭ ਮਾਇ ਜੀਓ ਐਪ ਰਾਹੀਂ ਉਠਾਇਆ ਜਾ ਸਕਦਾ ਹੈ।
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਨਵਾਂ Jio Realme Youth ਆਫਰ ਲਾਂਚ ਕਰ ਦਿੱਤਾ ਹੈ। ਜੀਓ ਯੂਜ਼ਰਜ਼ ਜੇਕਰ ਕੋਈ ਨਵਾਂ ਰੀਅਲਮੀ ਡਿਵਾਈਸ ਖਰੀਦਦੇ ਹਨ ਤਾਂ ਉਨ੍ਹਾਂ ਨੂੰ 5300 ਰੁਪਏ ਤਕ ਦੇ ਫਾਇਦੇ ਮਿਲ ਸਕਦੇ ਹਨ। ਜੀਓ ਰੀਅਲਮੀ ਯੂਥ ਆਫਰ ਹਰ ਰੀਅਲਮੀ ਸਮਾਰਟਫ਼ੋਨ 'ਤੇ ਉਪਲਬਧ ਹੈ। ਇਸ ਵਿੱਚ ਹਾਲ ਹੀ 'ਚ ਲਾਂਚ ਹੋਇਆ ਰੀਅਲਮੀ 3 ਪ੍ਰੋ ਵੀ ਸ਼ਾਮਲ ਹੈ। ਰੀਅਲਮੀ ਸਮਾਰਟਫ਼ੋਨ ਖਰੀਦਣ ਵਾਲੇ ਜੀਓ ਯੂਜ਼ਰਜ਼ ਨੂੰ ਇਸ ਆਫਰ ਤਹਿਤ 100-100 ਰੁਪਏ ਦੇ 18 ਡਿਸਕਾਊਂਟ ਕੂਪਨ ਹਾਸਲ ਕਰਨਗੇ। ਇਨ੍ਹਾਂ ਕੂਪਨਜ਼ ਦਾ ਲਾਭ ਮਾਇ ਜੀਓ ਐਪ ਰਾਹੀਂ ਉਠਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਆਪਣਾ ਜੀਓ ਨੰਬਰ 299 ਰੁਪਏ ਦੇ ਪਲਾਨ ਨਾਲ ਰੀਚਾਰਜ ਕਰਨਾ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ Bookmyshow ਰਾਹੀਂ ਦੋ ਮੂਵੀ ਟਿਕਟ 'ਤੇ 50% ਯਾਨੀ ਤਕਰੀਬਨ 100 ਰੁਪਏ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਕਲੀਅਰਟਰਿੱਪ 'ਤੇ 3250 ਰੁਪਏ ਦਾ ਕੈਸ਼ਬੈਕ ਆਫਰ ਵੀ ਸ਼ਾਮਲ ਹੈ। ਹੁਣ ਜੇਕਰ ਤੁਸੀਂ ਵੀ ਰੀਅਲਮੀ ਸਮਾਰਟਫ਼ੋਨ ਤੇ ਜੀਓ ਦਾ ਕੁਨੈਕਸ਼ਨ ਵਰਤਦੇ ਹੋ ਤਾਂ 5300 ਰੁਪਏ ਤਕ ਦੇ ਲਾਭ ਉਠਾ ਸਕਦੇ ਹੋ।