ਨਵੀਂ ਦਿੱਲੀ: ਰਿਲਾਇੰਸ ਜੀਓ ਅੰਕੜਿਆਂ ਦੇ ਲਿਹਾਜ਼ ਨਾਲ ਸਭ ਤੋਂ ਤੇਜ਼ ਸਪੀਡ ਵਾਲੇ ਨੈੱਟਵਰਕ ਦੀ ਰੈਂਕਿੰਗ ਵਿੱਚ ਕਈ ਵਾਰ ਪਹਿਲੇ ਨੰਬਰ 'ਤੇ ਰਹੀ ਹੈ। ਰਿਲਾਇੰਸ ਜੀਓ ਦੇ ਪਲਾਨ ਵੀ ਬਹੁਤ ਵਧੀਆ ਹਨ, ਜੋ ਉਪਭੋਗਤਾਵਾਂ ਨੂੰ ਡਾਟਾ ਕਾਲਿੰਗ ਤੇ ਨੈੱਟ ਸਰਫਿੰਗ ਦਾ ਵਧੀਆ ਤਜ਼ਰਬਾ ਦਿੰਦੇ ਹਨ। ਰਿਲਾਇੰਸ ਜੀਓ ਦੇ ਕੁਝ ਪਲਾਨ ਹਨ ਜੋ ਉਪਭੋਗਤਾਵਾਂ ਨੂੰ ਰੋਜ਼ਾਨਾ 2 ਜੀਬੀ ਤੋਂ 5 ਜੀਬੀ ਤੱਕ ਦਾ ਡਾਟਾ ਦਿੰਦੇ ਹਨ। ਇਸ ਖ਼ਬਰ ਵਿੱਚ ਉਹ ਸਾਰੇ ਪਲਾਨ ਬਾਰੇ ਜਾਣਕਾਰੀ ਦੇਵਾਂਗੇ।


ਰੋਜ਼ਾਨਾ 2 GB ਵਾਲਾ ਜੀਓ ਦਾ ਪਲਾਨ


ਡੇਲੀ 2 GB ਡੇਟਾ ਵਾਲੇ ਵਿਕਲਪ ਵਿੱਚ ਜੀਓ ਕੋਲ 198, 398, 448 ਤੇ 498 ਰੁਪਏ ਵਾਲੇ ਚਾਰ ਪਲਾਨ ਹਨ। 198 ਰੁਪਏ ਦੇ ਪਲਾਨ ਵਿੱਟ 2 ਜੀਬੀ ਡੇਟਾ ਰੋਜ਼ਾਨਾ ਨਾਲ 28 ਦਿਨਾਂ ਦੀ ਵੈਲਿਡਿਟੀ ਮਿਲੇਗੀ। 100 ਐਸਐਮਐਸ ਰੋਜ਼ਾਨਾ ਉਪਲੱਬਧ ਹੋਣਗੇ ਤੇ ਮੁਫਤ ਤੇ ਅਸੀਮਤ ਕਾਲਿੰਗ ਹੋਏਗੀ।


398 ਰੁਪਏ ਦੇ ਪਲਾਨ ਵਿੱਚ 70 ਦਿਨਾਂ ਦੀ ਵੈਧਤਾ ਨਾਲ 2 ਜੀਬੀ ਡਾਟਾ ਰੋਜ਼ਾਨਾ ਮਿਲੇਗਾ। 100 ਐਸਐਮਐਸ ਰੋਜ਼ਾਨਾ ਮੁਫਤ ਉਪਲੱਬਧ ਹੋਣਗੇ ਤੇ ਅਸੀਮਤ ਕਾਲਿੰਗ ਹੋਏਗੀ।


448 ਰੁਪਏ ਦੇ ਪਲਾਨ ਵਿੱਚ 2 ਜੀਬੀ ਡਾਟਾ ਨਾਲ ਰੋਜ਼ਾਨਾ 84 ਦਿਨ ਦੀ ਵੈਧਤਾ ਮਿਲੇਗੀ। 100 ਐਸਐਮਐਸ ਰੋਜ਼ਾਨਾ ਮੁਫਤ ਉਪਲਬਧ ਹੋਣਗੇ ਤੇ ਅਸੀਮਤ ਕਾਲਿੰਗ ਵਿਕਲਪ ਉਪਲਬਧ ਹੋਣਗੇ। ਇਸ ਦੇ ਨਾਲ ਹੀ ਤੁਹਾਨੂੰ ਜੀਓ ਐਪਸ ਦੀ ਮੁਫਤ ਸਬਸਕ੍ਰਿਪਸ਼ਨ ਵੀ ਮਿਲੇਗੀ।


498 ਰੁਪਏ ਦੇ ਪਲਾਨ ਵਿੱਚ 91 ਦਿਨਾਂ ਦੀ ਵੈਧਤਾ ਨਾਲ 2 ਜੀਬੀ ਡਾਟਾ ਰੋਜ਼ਾਨਾ ਮਿਲੇਗਾ। 100 ਐਸਐਮਆਸ ਰੋਜ਼ਾਨਾ ਮੁਫਤ ਵਿੱਚ ਉਪਲਬਧ ਹੋਣਗੇ ਤੇ ਬੇਅੰਤ ਕਾਲਿੰਗ ਵਿਕਲਪ ਦੇ ਨਾਲ, ਜੀਓ ਐਪਸ ਦੀ ਮੁਫਤ ਗਾਹਕੀ ਵੀ ਉਪਲੱਬਧ ਹੋਵੇਗੀ।


ਰੋਜ਼ਾਨਾ 3 GB ਵਾਲੇ ਜੀਓ ਦੇ ਪਲਾਨ


ਰੋਜ਼ਾਨਾ 3 ਜੀਬੀ ਦੇ ਰਿਲਾਇੰਸ ਜੀਓ ਦਾ ਪਲਾਨ 299 ਰੁਪਏ 'ਚ ਮਿਲ ਰਿਹਾ ਹੈ, ਜੋ ਕਿ 28 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਵਿੱਚ ਅਨਲਿਮਟਿਡ ਕਾਲਿੰਗ, 100 ਐਸਐਮਐਸ ਤੇ ਜੀਓ ਐਪਸ ਦੀ ਮੁਫਤ ਗਾਹਕੀ ਵੀ ਉਪਲੱਬਧ ਹੋਵੇਗੀ।


ਰੋਜ਼ਾਨਾ 4 GB ਵਾਲੇ ਪਲਾਨਜ਼


ਤੁਸੀਂ 509 ਰੁਪਏ ਵਿੱਚ ਰੋਜ਼ਾਨਾ 4 ਜੀਬੀ ਡਾਟਾ ਵਾਲਾ ਰਿਲਾਇੰਸ ਜੀਓ ਦਾ ਪਲਾਨ ਲੈ ਸਕਦੇ ਹੋ। ਇਸ ਵਿੱਚ ਤੁਹਾਨੂੰ 28 ਦਿਨਾਂ ਦੀ ਵੈਧਤਾ ਮਿਲੇਗੀ।


ਇਸ ਤੋਂ ਇਲਾਵਾ ਰੋਜ਼ਾਨਾ 5 ਜੀਬੀ ਡਾਟਾ ਵਾਲੇ ਪਲਾਨ ਲਈ ਤੁਹਾਨੂੰ 799 ਰੁਪਏ ਖਰਚ ਕਰਨੇ ਪੈਣਗੇ।