ਨਵੀਂ ਦਿੱਲੀ: ਸਾਲ 2016 ਵਿੱਚ ਲਾਂਚ ਦੇ ਨਾਲ ਹੀ ਰਿਲਾਇੰਸ ਜੀਓ ਨੇ ਟੈਲੀਕਾਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਕੰਪਨੀ ਨੇ ਲਾਂਚ ਆਫਰ ਵਿੱਚ 6 ਮਹੀਨੇ ਲਈ ਗਾਹਕਾਂ ਨੂੰ ਫਰੀ ਡੇਟਾ ਤੇ ਕਾਲ ਦਿੱਤੀ ਸੀ। ਇਸ ਦੇ ਨਾਲ ਹੀ ਜੀਓ ਦੇ ਬਾਕੀ ਇੰਡਟਰੀ ਵਿੱਚ ਦਸਤਕ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਹੁਣ ਖਬਰ ਆ ਰਹੀ ਹੈ ਕਿ ਜੀਓ DTH ਸਰਵਿਸ ਲਾਂਚ ਨਹੀਂ ਕਰੇਗਾ।


ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਵੱਲੋਂ DTH ਸਰਵਿਸ ਨਾ ਲਾਂਚ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਇਸ ਸਰਵਿਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਕੈਮ ਚਲਾਏ ਜਾ ਰਹੇ ਹਨ।

ਹਾਲ ਹੀ ਵਿੱਚ ਇੱਕ ਮੈਸੇਜ ਵਾਇਰਲ ਹੋਇਆ ਸੀ ਜਿਸ ਵਿੱਚ '10 ਰੁਪਏ ਵਿੱਚ ਜੀਓ ਦੇ ਰਿਹਾ ਹੈ ਪਹਿਲੇ 1000 ਗਾਹਕਾਂ ਨੂੰ ਡੀਟੀਐਚ ਫਰੀ, ਅੱਜ ਹੀ ਰਜਿਸਟ੍ਰੇਸ਼ਨ ਕਰਵਾਓ' ਦਾ ਦਾਅਵਾ ਕੀਤਾ ਜਾ ਰਿਹਾ ਸੀ। ਇੱਥੇ ਤੱਕ ਕਿ ਹੈਕਰਾਂ ਨੇ Jio.com ਵਰਗੀ ਨਜ਼ਰ ਆਉਣ ਵਾਲੀ ਇੱਕ ਸਪੈਮ ਵੈਬਸਾਈਟ ਦਾ ਲਿੰਕ ਵੀ ਦਿੱਤਾ ਹੋਇਆ ਹੈ। ਇਸ ਵੈਬਸਾਈਟ ਲਿੰਕ ਰਾਹੀਂ ਲੋਕਾਂ ਦੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਜੀਓ DTH ਦੀ ਇੱਕ ਫਰਜ਼ੀ ਤਸਵੀਰ ਸਾਹਮਣੇ ਆ ਚੁੱਕੀ ਹੈ। ਇਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਜੀਓ 360 ਟੀਵੀ ਚੈਨਲ ਦੇਣ ਜਾ ਰਿਹਾ ਹੈ। ਇਸ ਵਿੱਚ 50 ਤੋਂ 60 ਚੈਨਲ HD ਹੋਣਗੇ।