ਨਵੀਂ ਦਿੱਲੀ: ਦੂਰਸੰਚਾਰ ਦੀ ਨਿਗਰਾਨ ਟਰਾਈ ਮੁਤਾਬਕ ਤਾਜ਼ਾ ਅੰਕੜਿਆਂ ਮੁਤਾਬਕ 4ਜੀ ਡਾਉਨਲੋਡ ਸਪੀਡ ‘ਚ ਰਿਲਾਇੰਸ ਜੀਓ ਨੇ ਇੱਕ ਵਾਰ ਫੇਰ ਤੋਂ ਬਾਜ਼ੀ ਮਾਰੀ ਹੈ। ਮਾਰਚ ਮਹੀਨੇ ‘ਚ ਜੀਓ ਦੀ ਔਸਤ ਡਾਉਨਲੋਡ ਸਪੀਡ 22.2Mbps ਦਰਜ ਕੀਤੀ ਗਈ ਜਦਕਿ ਇਹ ਸਪੀਡ ਫਰਵਰੀ ਮਹੀਨੇ ‘ਚ 20.9 Mbps ਦੀ ਸਪੀਡ ਤੋਂ ਕਿਤੇ ਜ਼ਿਆਦਾ ਹੈ।

ਇਸ ਮਾਮਲੇ ‘ਚ ਜੀਓ ਨੇ ਆਪਣੇ ਵਿਰੋਧੀ ਏਅਰਟੈੱਲ ਨੂੰ ਕਰੀਬ ਦੁੱਗਣੀ ਤੋਂ ਜ਼ਿਆਦਾ ਫਰਕ ਨਾਲ ਮਾਤ ਦਿੱਤੀ ਹੈ। ਟਰਾਈ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਏਅਰਟੈੱਲ ਦੀ ਡਾਉਲਲੋਡ ਸਪੀਡ ਫਰਵਰੀ ਦੀ 9.4 Mbps ਤੋਂ ਡਿੱਗ ਕੇ 9.3 Mbps ਹੋ ਗਈ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਏਅਰਟੈੱਲ ਦੀ ਸਪੀਡ ‘ਚ ਕਮੀ ਆਈ ਹੈ।

ਉਧਰ ਟਰਾਈ ਨੇ ਵੋਡਾਫੋਨ ਤੇ ਆਈਡੀਆ ਦੀ ਸਪੀਡ ਨੂੰ ਵੱਖਰਾ ਦਿਖਾਇਆ ਹੈ। ਜਦਕਿ ਕਿ ਦੋਵੇਂ ਕੰਪਨੀਆਂ ਆਪਸ ‘ਚ ਮਿਲ ਚੁੱਕੀਆਂ ਹਨ। ਦੋਵਾਂ ਕੰਪਨੀਆਂ ਵਿੱਚੋਂ ਆਈਡੀਆ ਦੀ ਡਾਉਨਲੋਡ ਸਪੀਡ ‘ਚ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਵੋਡਾਫੋਨ ਦੀ ਡਾਉਨਲੋਡ ਸਪੀਡ ‘ਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ ਹੈ।