ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸ਼ੁੱਕਰਵਾਰ ਨੂੰ ਸਟਾਰ ਇੰਡੀਆ ਨਾਲ ਕ੍ਰਿਕਟ ਮੈਚ ਦਿਖਾਉਣ ਲਈ ਪੰਜ ਸਾਲ ਦਾ ਕਰਾਰ ਕੀਤਾ ਹੈ। ਇਸ ਡੀਲ 'ਚ ਟੀ-20, ਓਡੀਆਈ, ਟੈਸਟ ਕ੍ਰਿਕਟ ਮੈਚ ਦੀ ਲਾਈਵ ਸਟ੍ਰੀਮ ਸ਼ਾਮਲ ਹੈ ਜਿਸ ਨੂੰ ਜੀਓ ਟੀਵੀ ਐਪ 'ਤੇ ਦਿਖਾਇਆ ਜਾਵੇਗਾ। ਜੀਓ ਤੇ ਸਟਾਰ ਇੰਡੀਆ ਦੇ ਇਸ ਕਰਾਰ ਦੀ ਮਦਦ ਨਾਲ ਭਾਰਤ ਦੇ ਸਾਰੇ ਕ੍ਰਿਕਟ ਮੈਚ ਪ੍ਰੇਮੀ ਹੁਣ ਜੀਓ ਟੀਵੀ ਤੇ ਹੌਟਸਟਾਰ 'ਤੇ ਦੇਖ ਸਕਣਗੇ।
ਰਿਲਾਇੰਸ ਜੀਓ ਨੇ ਕਿਹਾ ਕਿ ਕ੍ਰਿਕਟ ਮੈਚ ਦੇ ਟੈਲੀਕਾਸਟ ਨੂੰ ਲੈਕੇ ਉਸਨੇ ਸਟਾਰ ਇੰਡੀਆ ਪ੍ਰਾਈਵੇਟ ਲਿਮਿਟਡ ਨਾਲ ਪੰਜ ਸਾਲ ਦਾ ਕਰਾਰ ਕੀਤਾ ਹੈ। ਇਸ ਨਾਲ ਜੀਓ ਟੀਵੀ ਯੂਜ਼ਰਸ ਨੂੰ ਕਾਫੀ ਫਾਇਦਾ ਹੋਵੇਗਾ। ਉਹ ਭਾਰਤ ਤੋਂ ਇਲਾਵਾ ਡੋਮੈਸਟਿਕ ਤੇ ਬੀਸੀਸੀਆਈ ਦੇ ਅੰਤਰਗਤ ਜਿੰਨੇ ਵੀ ਮੈਚ ਹੁੰਦੇ ਹਨ ਉਨ੍ਹਾਂ ਸਭ ਦਾ ਲੁਤਫ ਉਠਾ ਸਕਣਗੇ। ਜੀਓ ਦੇ ਡਾਇਰੈਕਟਰ ਆਕਾਸ਼ ਅੰਬਾਨੀ ਨੇ ਕਿਹਾ ਕਿ ਭਾਰਤ 'ਚ ਕ੍ਰਿਕਟ ਨੂੰ ਖੇਡਿਆ ਨਹੀਂ ਬਲਕਿ ਪੂਜਿਆ ਜਾਂਦਾ ਹੈ। ਇਸ ਲਈ ਭਾਰਤੀ ਦਰਸ਼ਕਾਂ ਕੋਲ ਕੁਝ ਅਜਿਹਾ ਹੋਣਾ ਚਾਹੀਦਾ ਹੈ ਜਿਸ 'ਚ ਉਹ ਜਦੋਂ ਚਾਹੁਣ ਮੈਚ ਦੇਖ ਸਕਣ।
ਉਨ੍ਹਾਂ ਕਿਹਾ ਕਿ ਖੇਡ ਦੇ ਖੇਤਰ 'ਚ ਜੀਓ ਆਪਣੇ ਯੂਜ਼ਰਸ ਲਈ ਅਜਿਹੀ ਸਰਵਿਸ ਲੈ ਕੇ ਆਏਗਾ ਜਿਸ 'ਚ ਖੇਡ, ਏਆਈ ਤੇ ਵਰਚੂਅਲ ਰਿਅਲਟੀ ਜਿਹੀਆਂ ਚੀਜ਼ਾਂ ਸ਼ਾਮਲ ਹਨ। ਸਟਾਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਗੁਪਤਾ ਨੇ ਕਿਹਾ ਕਿ ਬੀਸੀਸੀਆਈ ਦੁਨੀਆ ਦਾ ਸਰਵਸ੍ਰੇਸ਼ਟ ਬੋਰਡ ਹੈ ਤੇ ਰਿਲਾਇੰਸ ਜੀਓ ਨਾਲ ਸਾਡੀ ਸਾਂਝੇਦਾਰੀ ਕ੍ਰਿਕਟ ਪ੍ਰੇਮੀਆਂ ਲਈ ਕਈ ਚੀਜ਼ਾਂ ਲੈ ਕੇ ਆਏਗੀ।