ਨਵੀਂ ਦਿੱਲੀ: ਭਾਰਤ 'ਚ ਵਟਸਐਪ ਯੂਜ਼ਰਸ ਦੀ ਗਿਣਤੀ 20 ਕਰੋੜ ਤੋਂ ਵੱਧ ਹੈ। ਵਟਸਐਪ ਅੱਜ ਨਾ ਸਿਰਫ ਮੈਸੇਜਿੰਗ ਸਗੋਂ ਵਾਇਸ ਕਾਲ ਤੇ ਵੀਡੀਓ ਕਾਲ ਲਈ ਵੀ ਵਰਤਿਆ ਜਾਂਦਾ ਹੈ। ਵਟਸਐਪ ਵਰਤਣ ਲਈ ਇੱਕ ਨੰਬਰ ਦੀ ਲੋੜ ਹੁੰਦੀ ਹੈ। ਕਈ ਲੋਕ ਆਪਣਾ ਨੰਬਰ ਦੂਜੇ ਲੋਕਾਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ। ਅਜਿਹੇ ਕੁਝ ਟਿਪਸ ਹਨ ਜਿੰਨਾ ਦੀ ਮਦਦ ਨਾਲ ਤੁਸੀਂ ਬਿਨਾਂ ਸਿਮ ਕਾਰਡ ਤੇ ਆਪਣਾ ਨੰਬਰ ਕਿਸੇ ਨਾਲ ਸ਼ੇਅਰ ਕੀਤੇ ਬਿਨਾਂ ਵਟਸਐਪ ਦੀ ਵਰਤੋਂ ਕਰ ਸਕਦੇ ਹੋ।
ਇਨ੍ਹਾਂ ਟਿਪਸ ਦੀ ਵਰਤੋਂ ਕਰੋ:
ਸਭ ਤੋਂ ਪਹਿਲਾਂ ਪਲੇਅ ਸਟੋਰ ਤੋਂ TextNow ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ ਐਪ ਖੋਲ੍ਹ ਕੇ ਸਾਈਨ ਇਨ ਕਰੋ। ਸਾਇਨ ਇਨ ਕਰਨ ਤੋਂ ਬਾਅਦ ਆਪਣਾ ਈਮੇਲ ਆਈਡੀ ਜਾਂ ਫੇਸਬੁਕ ਦੀ ਵਰਤੋਂ ਕਰ ਸਕਦੇ ਹੋ।
ਇਸ ਤੋਂ ਬਾਅਦ ਤੁਹਾਡਾ ਯੂਜ਼ਰ ਨੇਮ ਤੇ ਏਰੀਆ ਕੋਡ ਪੁੱਛਿਆ ਜਾਵੇਗਾ। ਇਸ ਨਾਲ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਵੀ ਜਗ੍ਹਾ ਦਾ ਏਰੀਆ ਕੋਡ ਪਾ ਸਕਦੇ ਹਨ। ਜਿਵੇਂ ਕਿ 315,808 ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਅਮਰੀਕਨ ਕੋਡ ਦੀ ਵਰਤੋਂ ਕਰ ਸਕਦੇ ਹਨ।
ਇਸ ਤੋਂ ਬਾਅਦ ਤਹਾਨੂੰ ਐਪ ਵੱਲੋਂ ਇਕ ਨੰਬਰ ਮਿਲੇਗਾ। ਹੁਣ ਆਪਣੇ ਫੋਨ 'ਚ ਵਟਸਐਪ ਡਾਊਨਲੋਡ ਕਰਕੇ ਓਪਨ ਕਰੋ। ਓਪਨ ਕਰਨ ਤੋਂ ਬਾਅਦ ਵਟਸਐਪ ਤੁਹਾਡਾ ਨੰਬਰ ਪੁੱਛੇਗਾ ਤਾਂ ਇਸ 'ਚ TextNow ਤੋਂ ਮਿਲੇ ਨੰਬਰ ਨੂੰ ਸਬਮਿਟ ਕਰੋ। ਸਬਮਿਟ ਕਰਨ ਤੋਂ ਬਾਅਦ TextNow ਤਹਾਨੂੰ OTP ਭੇਜੇਗਾ ਪਰ OTP ਸਬਮਿਟ ਕਰਨ 'ਤੇ ਪ੍ਰੋਸੈਸ ਫੇਲ੍ਹ ਹੋ ਜਾਵੇਗਾ।
ਇਸ ਤੋਂ ਬਾਅਦ click on call me 'ਤੇ ਕਲਿੱਕ ਕਰੋ। ਕਲਿੱਕ ਕਰਦਿਆਂ ਹੀ ਐਪ ਵੱਲੋਂ ਇਕ ਕਾਲ ਆਏਗੀ। ਕਾਲ ਜ਼ਰੀਏ ਤੁਹਾਡਾ OTP ਦਿੱਤਾ ਜਾਵੇਗਾ। ਇਸ OTP ਨੂੰ ਵਟਸਐਪ 'ਤੇ ਪਾਓ ਤੇ ਸਬਮਿਟ ਕਰ ਦਿਓ। ਸਬਮਿਟ ਕਰਦਿਆਂ ਹੀ ਤੁਸੀਂ ਆਪਣਾ ਨੰਬਰ ਵਰਤੇ ਬਿਨਾਂ ਹੀ ਵਟਸਐਪ ਵਰਤ ਸਕਦੇ ਹੋ।
ਲੈਂਡਲਾਇਨ ਨੰਬਰ ਦੀ ਮਦਦ ਨਾਲ:
ਸਭ ਤੋਂ ਪਹਿਲਾਂ ਵਟਸਐਪ ਨੂੰ ਆਪਣੇ ਸਮਾਰਟਫੋਨ 'ਚ ਡਾਊਨਲੋਡ ਕਰੋ। ਇਸ ਤੋਂ ਬਾਅਦ ਐਪ ਓਪਨ ਕਰੋ ਤੇ ਆਪਣਾ ਲੈਂਡਲਾਈਨ ਨੰਬਰ ਪਾਓ। ਇਸ ਤੋਂ ਬਾਅਦ OTP ਵੈਰੀਫਿਕੇਸ਼ਨ ਫੇਲ੍ਹ ਹੋਵੇਗਾ। Call Me ਆਪਸ਼ਨ 'ਤੇ ਕਲਿੱਕ ਕਰੋ। ਕਲਿੱਕ ਕਰਦਿਆਂ ਹੀ ਤਹਾਨੂੰ ਇਕ ਕਾਲ ਆਏਗੀ। ਕਾਲ ਜ਼ਰੀਏ OTP ਦਿੱਤਾ ਜਾਵੇਗਾ। ਉਸਨੂੰ ਵਟਸਐਪ 'ਚ ਪਾਕੇ ਸਬਮਿਟ ਕਰ ਦਿਓ। ਇਸ ਤੋਂ ਬਾਅਦ ਤੁਸੀਂ ਵਟਸਐਪ ਵਰਤ ਸਕਦੇ ਹੋ।