jio ਜਲਦ ਕਰੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ
ਏਬੀਪੀ ਸਾਂਝਾ | 14 Feb 2018 12:23 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਾਲ 2018 ਦੇ ਸਭ ਤੋਂ ਵੱਡੇ ਲਾਂਚ ਲਈ ਤਿਆਰ ਹੈ। ਕੰਪਨੀ ਦੀ ਜੀਓਫਾਈਬਰ ਬ੍ਰਾਡਬੈਂਡ ਸਰਵਿਸ ਇਸ ਕਵਾਰਟਰ ਦੇ ਅਖੀਰ ਤੱਕ ਲਾਂਚ ਕੀਤੀ ਜਾ ਸਕਦੀ ਹੈ। “elecomtalk.info ਦੀ ਰਿਪੋਰਟ ਦੀ ਮੰਨੀਏ ਤਾਂ ਰਿਲਾਇੰਸ ਜੀਓ ਮਾਰਚ ਦੇ ਅਖੀਰ ਤੱਕ ਬਾਜ਼ਾਰ ਵਿੱਚ ਬ੍ਰਾਡਬੈਂਡ ਸਰਵਿਸ ਲਾਂਚ ਕਰਕੇ ਧਮਾਕਾ ਕਰ ਸਕਦੀ ਹੈ। ਰਿਲਾਇੰਸ ਜੀਓ ਆਪਣੇ ਪੈਕੇਜਾਂ ਵਾਸਤੇ ਜਾਣਿਆ ਜਾਂਦਾ ਹੈ। ਸਾਲ 2016 ਸਤੰਬਰ ਵਿੱਚ ਰਿਲਾਇੰਸ ਜੀਓ ਨੇ ਟੈਲੀਕਾਮ ਸਰਵਿਸ ਸ਼ੁਰੂ ਕੀਤੀ ਸੀ। ਕੰਪਨੀ ਨੇ ਲਾਂਚ ਦੇ ਨਾਲ ਹੀ ਟੈਲੀਕਾਮ ਇੰਡਸਟਰੀ ਵਿੱਚ ਤਹਿਲਕਾ ਮਚਾ ਦਿੱਤਾ ਸੀ। ਛੇ ਮਹੀਨੇ ਤੱਕ ਜੀਓ ਨੇ ਆਪਣੇ ਗਾਹਕਾਂ ਨੂੰ ਫਰੀ ਡਾਟਾ ਤੇ ਵਾਈਸ ਕਾਲਿੰਗ ਦਿੱਤੀ ਸੀ। ਇਸ ਤੋਂ ਬਾਅਦ ਵੀ ਕੰਪਨੀ ਨੇ ਬਾਕੀ ਟੈਲੀਕਾਮ ਕੰਪਨੀਆਂ ਨੂੰ ਸਸਤੇ ਦਰ 'ਤੇ ਡਾਟਾ ਦੇਣ ਨੂੰ ਮਜਬੂਰ ਕਰ ਦਿੱਤਾ ਸੀ। ਜੀਓ ਦੀ ਵੈਬਸਾਈਟ 'ਤੇ ਲੀਕ ਹੋਈਆਂ ਜਾਣਕਾਰੀਆਂ ਦੀ ਮੰਨੀਏ ਤਾਂ ਜੀਓ ਹਰ ਮਹੀਨੇ 100Mbps ਸਪੀਡ 100 ਜੀਬੀ ਡਾਟਾ ਨਾਲ ਤਿੰਨ ਮਹੀਨੇ ਤੱਕ ਦੇ ਸਕਦਾ ਹੈ। ਇਹ ਕੰਪਨੀ ਦਾ ਪ੍ਰਮੋਸ਼ਨਲ ਆਫਰ ਹੋਵੇਗਾ। ਇਸ ਤੋਂ ਇਲਾਵਾ ਜੀਓ ਦੇ ਰਾਉਟਰ ਲਈ 4000 ਰੁਪਏ ਤੱਕ ਜੀਓ ਲੈ ਸਕਦਾ ਹੈ ਤੇ ਇਹ ਰਿਫੰਡ ਵੀ ਹੋ ਜਾਵੇਗੀ। 100 ਜੀਬੀ ਡਾਟਾ ਖਤਮ ਹੋਣ ਤੋਂ ਬਾਅਦ ਇਹ ਸਪੀਡ 1Mbps ਤੱਕ ਹੋ ਸਕਦੀ ਹੈ। ਇੱਕ ਰਿਪੋਰਟ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀਓ 500 ਰੁਪਏ ਮਹੀਨੇ ਵਿੱਚ ਤਿੰਨ ਮਹੀਨੇ 100 ਜੀਬੀ ਡਾਟਾ ਕੰਪਲੀਮੈਂਟਰੀ ਦੇ ਸਕਦਾ ਹੈ।