ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਇਸ ਸਾਲ ਦੇ ਨਾਲ-ਨਾਲ ਆਉਣ ਵਾਲੇ ਸਾਲ ਲਈ ਵੀ ਕਈ ਵੱਡੇ ਪਲਾਨ ਤਿਆਰ ਕਰ ਲਏ ਹਨ। ਇਸ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ FTTH ਸੇਵਾ Jio GigaFiber ਰੋਲ ਆਉਟ ਕਰਨ ‘ਚ ਲੱਗੀ ਹੋਈ ਹੈ। ਉਧਰ ਅਗਲੇ ਸਾਲ 2020 ‘ਚ ਕੰਪਨੀ ਆਪਣੀ 5ਜੀ ਸੇਵਾਵਾਂ ਲੈ ਕੇ ਆ ਰਹੀ ਹੈ। ਜੀਓ ਦੀ 5ਜੀ ਸੇਵਾ ਦੀ ਗੱਲ ਤਾਂ 2017 ਤੋਂ ਹੀ ਚੱਲ ਰਹੀ ਹੈ, ਜਿਸ ਲਈ ਕੰਪਨੀ ਵੈਂਡਰਸ ਨਾਲ ਗੱਲ ਕਰ ਰਹੀ ਹੈ।
ਫਾਈਨੈਂਸ਼ਲ ਕਰੋਨੀਕਲ ਦੀ ਰਿਪੋਰਟ ਮੁਤਾਬਕ, ਜੀਓ ਸਪੈਕਟਰਮ ਆਕਸ਼ਨ ਤੋਂ ਬਾਅਦ ਦੇਸ਼ ‘ਚ ਆਪਣੀਆਂ 5ਜੀ ਸੇਵਾਵਾਂ ਲੈ ਕੇ ਆ ਸਕਦੀ ਹੈ। ਜਦਕਿ ਇਸ ਸੇਵਾ ਦੇ ਰੋਲ ਆਉਟ ਲਈ ਪੂਰਾ ਈਕੋਸਿਸਟਮ ਤਿਆਰ ਕਰਨਾ ਹੋਵੇਗਾ। ਜੀਓ ਇਸ ਦੇ ਨਾਲ ਆਪਣੇ 5ਜੀ ਹੈਂਡਸੈੱਟਸ ਵੀ ਲੈ ਕੇ ਆ ਸਕਦੀ ਹੈ। ਕੰਪਨੀ ਦਾ 5ਜੀ ਹੈਂਡਸੈੱਟ ਨੂੰ ਲੈ ਆਉਣ ਪਿੱਛੇ ਇਸ ਦਾ ਵਿਜ਼ਨ ਹੋ ਸਕਦਾ ਹੈ ਕਿ ਸਾਰੇ ਯੂਜ਼ਰਸ ਉਸ ਦਾ ਇਸਤੇਮਾਲ ਕਰ ਪਾਉਣ।
ਰਿਲਾਇੰਸ ਜੀਓ ਨਾ ਸਿਰਫ 5ਜੀ ਨਾਲ ਟੈਲੀਕਾਮ ਆਪ੍ਰੇਟਰਸ ਨੂੰ ਵੱਡਾ ਚੈਲੰਜ ਦੇਣ ਵਾਲਾ ਹੈ, ਜਦਕਿ ਇਹ ਚੀਨੀ ਸਮਾਰਟਫੋਨ ਨਿਰਮਾਤਾਵਾਂ ਲਈ ਵੀ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ। ਸੈਮਸੰਗ ਤੇ ਸ਼ਿਓਮੀ ਭਾਰਤ ‘ਚ 5ਜੀ ਹੈਂਡਸੈੱਟ ਲਿਆਉਣ ਦਾ ਪਲਾਨ ਕਰ ਰਹੀਆਂ ਹਨ ਪਰ ਪਲਾਨਿੰਗ ਤੇ ਉਸ ਨੂੰ ਲਾਗੂ ਕਰਨ ‘ਚ ਇਹ ਕੰਪਨੀਆਂ ਜੀਓ ਤੋਂ ਅੱਗੇ ਲੰਘ ਸਕਦੀਆਂ ਹਨ ਜਾਂ ਨਹੀ ਇਹ ਤਾਂ ਸਮਾਂ ਹੀ ਦੱਸੇਗਾ। ਉਂਝ ਜੀਓ ਅਗਲੇ ਮਹੀਨੇ ਤੋਂ ਆਪਣੀ ਜੀਓ ਗੀਗਾ ਫਾਈਬਰ ਦੀ ਸੇਵਾ ਸ਼ੁਰੂ ਕਰਨ ਵਾਲੀ ਹੈ।
ਰਿਲਾਇੰਸ ਜੀਓ ਨਵੇਂ ਧਮਾਕੇ ਲਈ ਤਿਆਰ, ਦੂਜੀਆਂ ਕੰਪਨੀਆਂ ਨੂੰ ਭਾਜੜਾਂ
ਏਬੀਪੀ ਸਾਂਝਾ
Updated at:
14 Aug 2019 01:54 PM (IST)
ਰਿਲਾਇੰਸ ਜੀਓ ਨੇ ਇਸ ਸਾਲ ਦੇ ਨਾਲ-ਨਾਲ ਆਉਣ ਵਾਲੇ ਸਾਲ ਲਈ ਵੀ ਕਈ ਵੱਡੇ ਪਲਾਨ ਤਿਆਰ ਕਰ ਲਏ ਹਨ। ਇਸ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ FTTH ਸੇਵਾ Jio GigaFiber ਰੋਲ ਆਉਟ ਕਰਨ ‘ਚ ਲੱਗੀ ਹੋਈ ਹੈ।
- - - - - - - - - Advertisement - - - - - - - - -