ਨਵੀਂ ਦਿੱਲੀ: ਵ੍ਹੱਟਸਐਪ ਮਲਟੀਮੀਡੀਆ ਮੈਸੇਜਿੰਗ ਪਲੇਟਫਾਰਮ ਆਪਣੇ ਐਂਡ੍ਰਾਇਡ ਬੀਟਾ ਯੂਜ਼ਰਸ ਲਈ ਨਵਾਂ ਫੀਚਰ ਰੋਲ ਆਉਟ ਕਰ ਰਿਹਾ ਹੈ। ਇੱਕ ਨਵੀਂ ਰਿਪੋਰਟ ਮੁਤਾਬਕ, ਵ੍ਹੱਟਸਐਪ ਡੈਵਲਪਰਸ ਨੇ ਐਪ ਦੇ ਲੈਟੇਸਟ ਬੀਟਾ ਵਰਜਨ ‘ਚ ਫਿੰਗਰਪ੍ਰਿੰਟ ਲੌਕ ਫੀਚਰ ਨੂੰ ਰੋਲ ਆਊਟ ਕਰ ਦਿੱਤਾ ਹੈ।

ਇਸ ਫੀਚਰ ਨੂੰ ਅੱਠ ਮਹੀਨੇ ਪਹਿਲਾਂ ਸਪੌਟ ਕੀਤਾ ਗਿਆ ਸੀ। ਹੁਣ ਅੱਠ ਮਹੀਨੇ ਬਾਅਦ ਇਹ ਬੀਟਾ ਟੈਸਟਿੰਗ ਵਰਜ਼ਨ ਆਇਆ ਹੈ। ਇਹ ਉਨ੍ਹਾਂ ਕਈ ਫੀਚਰਸ ਵਿੱਚੋਂ ਇੱਕ ਹੈ ਜਿਸ ‘ਤੇ ਡੈਵਲਪਰਸ ਕੰਮ ਕਰ ਰਹੇ ਹਨ। ਇਸ ਫੀਚਰ ਨੂੰ ਆਈਓਐਸ ਬੀਟਾ ਯੂਜ਼ਰਸ ਲਈ ਤਿੰਨ ਮਹੀਨੇ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਿਆ ਸੀ।

ਉਂਝ ਵ੍ਹੱਟਸਐਪ ਦੇ ਇਸ ਫੀਚਰ ਨੂੰ ਕਈ ਨਾਂ ਦਿੱਤੇ ਗਏ ਹਨ। ਪਹਿਲਾਂ ਇਸ ਨੂੰ ਆਥੈਂਟੀਕੇਸ਼ਨ ਕਿਹਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਸਕਰੀਨ ਲੌਕ ਨਾਂ ਮਿਲ ਗਿਆ। ਦੱਸ ਦਈਏ ਕਿ ਫਿੰਗਰਪ੍ਰਿੰਟ ਲੌਕ ਫੀਚਰ ਐਂਡ੍ਰਾਈਡ ਬੀਟਾ ਯੂਜ਼ਰਸ ਲਈ 2.19.221 ‘ਤੇ ੳੱਪਲਬਧ ਹੈ। ਇਸ ਦੇ ਲਈ ਆਪਣੇ ਫੋਨ ‘ਚ ਮੈਸੇਜਿੰਗ ਐਪ ਵ੍ਹੱਟਸਐਪ ਨੂੰ ਅੱਪਡੇਟ ਕਰਨਾ ਪਵੇਗਾ ਤੇ ਇਸ ਫੀਚਰ ਤੁਹਾਨੂੰ ਐਪ ਦੀ ਸੈਟਿੰਗ ‘ਚ ਅਕਾਉਂਟ ਦੇ ਅੰਦਰ ਪ੍ਰਾਈਵੇਸੀ ਸੈਕਸ਼ਨ ‘ਚ ਮਿਲੇਗਾ।