ਨਵੀਂ ਦਿੱਲੀ: ਰਿਲਾਇੰਸ ਜਿਓ ਨੇ ਆਪਣਾ ਨਵਾਂ 199 ਰੁਪਏ ਦਾ ਪੋਸਟਪਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਟੈਲੀਕਾਮ ਕੰਪਨੀਆਂ ਦੀ ਜੰਗ ਹੋਰ ਤੇਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਪਲਾਨ ਕਾਰਨ ਕੰਪੀਟੀਟਰ ਕੰਪਨੀਆਂ ਦੇ ਮੁਨਾਫੇ 'ਤੇ ਅਸਰ ਪੈਣ ਦੀ ਉਮੀਦ ਲਾਈ ਜਾ ਰਹੀ ਹੈ।


 

ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਕਦਮ ਨਾਲ ਪੋਸਟਪੇਡ ਖੇਤਰ ਵਿੱਚ ਮੁੱਲ ਵਿੱਚ ਕਟੌਤੀ ਦਾ ਇੱਕ ਹੋਰ ਦੌਰ ਵੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਹੋਰ ਕੰਪਨੀਆਂ ਨੂੰ ਨੁਕਸਾਨ ਹੋਵੇਗਾ। ਜਿਓ ਦਾ ਪੋਸਟਪੇਡ ਪਲਾਨ ਹੋਰ ਕੰਪਨੀਆਂ ਮੁਕਾਬਲੇ ਕਾਫੀ ਸਸਤਾ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਟੈਲੀਕਾਮ ਸੈਕਟਰ ਵਿੱਚ ਸਿਰਫ 5 ਫੀਸਦੀ ਪੋਸਟਪੇਡ ਪਲਾਨ ਇਸਤੇਮਾਲ ਕਰਦੇ ਹਨ ਪਰ ਕਮਾਈ ਵਿੱਚ ਹਿੱਸੇਦਾਰੀ 20 ਫੀਸਦੀ ਹੈ। ਰਿਲਾਇੰਸ ਜਿਓ ਨੇ ਵੀਰਵਾਰ ਨੂੰ ਨਵੇਂ ਪੋਸਟਪੇਡ ਪਲਾਨ ਦਾ ਐਲਾਨ ਕੀਤਾ ਸੀ ਜਿਹੜਾ ਕਿ ਸਿਰਫ 199 ਰੁਪੇ ਪ੍ਰਤੀ ਮਹੀਨਾ ਹੈ। ਇਹ 15 ਮਈ ਤੋਂ ਸ਼ੁਰੂ ਹੋਵੇਗਾ।

ਇਸ ਪਲਾਨ ਵਿੱਚ ਕਾਲਿੰਗ, ਇੰਟਰਨੈਟ, ਐਸਐਮਐਸ ਦੇ ਫੀਚਰ ਹੋਣਗੇ। ਇੰਟਰਨੈਸ਼ਲ ਕਾਲਿੰਗ ਵੀ ਕੀਤੀ ਜਾ ਸਕੇਗੀ। ਇਸ ਪਲਾਨ ਵਿੱਚ ਇੰਟਰਨੈਸ਼ਨਲ ਕਾਲਿੰਗ 50 ਪੈਸੇ ਪ੍ਰਤੀ ਮਿੰਟ 'ਤੇ ਕੀਤੀ ਜਾ ਸਕਗੀ। ਇੰਟਰਨੈਸ਼ਨਲ ਰੋਮਿੰਗ ਵੀ ਬੜੀ ਸਸਤੀ ਹੈ।