ਨਵੀਂ ਦਿੱਲੀ :ਰਿਲਾਇੰਸ ਨੇ ਨਵਾਂ ਸਮਾਰਟ ਫ਼ੋਨ LYF F1 ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਹ ਨਵਾਂ ਸਮਰਾਟ ਫ਼ੋਨ ਸ਼ੁਰੂਆਤੀ ਆਫ਼ਰ ਦੇ ਨਾਲ ਪੇਸ਼ ਕੀਤਾ ਹੈ ਜਿਸ ਵਿੱਚ ਯੂਜ਼ਰ ਨੂੰ 31 ਦਸੰਬਰ ਤੱਕ ਅਨ ਲਿਮਟਿਡ 4G ਡਾਟਾ ਅਤੇ ਮੁਫ਼ਤ ਵਾਈਸ ਕਾਲਿੰਗ ਦੀ ਸਹੂਲਤ ਦਿੱਤੀ ਗਈ ਹੈ। ਇਸ ਫ਼ੋਨ ਦੀ ਕੀਮਤ 13,399 ਰੁਪਏ ਰੱਖੀ ਗਈ ਹੈ। ਰਿਲਾਇੰਸ ਡਿਜੀਟਲ ਦੇ ਬਾਜ਼ਾਰ ਵਿੱਚ ਇਸ ਸਮੇਂ ਚਾਰ ਸਮਰਾਟ ਫ਼ੋਨ -ਅਰਥ, ਵਿੰਡੋ, ਵਾਟਰ ਅਤੇ ਪਲੇਮ ਪੇਸ਼ ਕੀਤੇ ਹੋਏ ਹਨ। LYF F1 ਕੰਪਨੀ ਵੱਲੋਂ ਤਿਆਰ ਕੀਤਾ ਗਿਆ ਪੰਜਵਾਂ ਫ਼ੋਨ ਹੈ। ਸਪੈਸ਼ਲ ਐਡੀਸ਼ਨ ਹੋਣ ਦੇ ਕਾਰਨ ਇਹ ਸਮਰਾਟ ਫ਼ੋਨ ਕੁੱਝ ਖ਼ਾਸ ਆਫ਼ਰ ਦੇ ਨਾਲ ਪੇਸ਼ ਕੀਤਾ ਗਿਆ ਹੈ। LYF F1 ਦੇ ਨਾਲ ਕੰਪਨੀ ਨੇ ਬਲੂਅ ਟੁੱਥ ਸਪੀਕਰ ਅਤੇ ਸਿਟੀ ਬੈਂਕ ਯੂਜ਼ਰ ਨੂੰ 10 ਫ਼ੀਸਦੀ ਕੈਸ਼ ਬੈਕ ਦੀ ਸਹੂਲਤ ਦਿੱਤੀ ਹੈ। LYF F1 ਦੇ ਜੇਕਰ ਫ਼ੀਚਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 5.5 ਇੰਚ ਦੀ ਸਕਰੀਨ ਹੈ ਜਿਸ ਦੀ ਸਮਰੱਥਾ 1920×1080 ਪਿਕਸਲਜ਼ ਹੈ। ਇਸ ਤੋਂ ਇਲਾਵਾ ਸਨੈਪਡ੍ਰੇਗਨ 617 ਚਿਪਸੈਟ ਦੇ ਨਾਲ 3 ਜੀ ਬੀ ਦੀ ਰੈਮ ਦਿੱਤੀ ਗਈ ਹੈ। ਇੰਟਰਨਲ ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਸਮਰਾਟ ਫ਼ੋਨ ਵਿੱਚ 32 ਜੀਬੀ ਦੀ ਮੈਮਰੀ ਹੈ ਜਿਸ ਨੂੰ ਵਧਾ ਕੇ 128 ਜੀਬੀ ਕੀਤਾ ਜਾ ਸਕਦਾ ਹੈ। ਫ਼ੋਨ ਵਿੱਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦੀ ਫ਼ਰੰਟ ਕੈਮਰਾ ਹੈ। 3,200mAh ਦੀ ਬੈਟਰੀ ਫ਼ੋਨ ਨੂੰ ਸਪੋਰਟ ਕਰੇਗੀ।