ਨਵੀਂ ਦਿੱਲੀ: ਅੱਜਕੱਲ੍ਹ ਸਾਈਬਰ ਕ੍ਰਾਈਮ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਸਾਰੇ ਪਲੇਟਫਾਰਮਾਂ 'ਤੇ ਅਜਿਹੀਆਂ ਐਪਸ ਉਪਲਬਧ ਹਨ ਜੋ ਨਾ ਸਿਰਫ ਸਾਡੇ ਸਮਾਰਟਫੋਨ ਲਈ ਨੁਕਸਾਨਦੇਹ ਹਨ ਬਲਕਿ ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਬਹੁਤ ਖਤਰਨਾਕ ਹਨ। ਸਾਨੂੰ ਉਨ੍ਹਾਂ ਦੀ ਪਛਾਣ ਕਰਨੀ ਪਵੇਗੀ। ਸੁਰੱਖਿਆ ਮਾਹਰ ਅਕਸਰ ਅਜਿਹੇ ਐਪਸ ਤੋਂ ਪ੍ਰਹੇਜ਼ ਕਰਨ ਦੀ ਸਿਫਾਰਸ਼ ਕਰਦੇ ਹਨ।

ਗੂਗਲ ਪਲੇ ਸਟੋਰ 'ਤੇ DEFENSOR ID ਨਾਂ ਦਾ ਇੱਕ ਐਪ ਸੀ, ਹੁਣ ਗੂਗਲ ਨੇ ਇਸਨੂੰ ਇੱਥੋਂ ਹਟਾ ਦਿੱਤਾ ਹੈ। ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਸ ਐਪ ਦੇ ਜ਼ਰੀਏ ਹੈਕਰ ਬੈਂਕ ਖਾਤੇ ਤੇ ਕ੍ਰਿਪਟੂ ਕਰੰਸੀ ਵਾਲੇਟ ‘ਚ ਦਾਖਲ ਹੁੰਦੇ ਸੀ। ਖੋਜਕਰਤਾਵਾਂ ਅਨੁਸਾਰ ਐਂਡਰਾਇਡ ਸਿਕਿਊਰਟੀ ਟੈਸਟ ਨੂੰ ਚੈੱਕ ਕਰਨ ਲਈ ਐਪ ਦੇ ਮਲਿਸ਼ਸ ਸਰਫੇਸ ਦੇ ਪ੍ਰਭਾਵ ਨੂੰ ਘਟਾ ਦਿੱਤਾ ਗਿਆ। ਐਪ ਵਿਚਲੇ ਇਕ ਗਲਤ ਫੰਕਸ਼ਨ ਦੇ ਜ਼ਰੀਏ ਹੈਕਰ ਇਸ ਦਾ ਲਾਭ ਲੈ ਰਹੇ ਸੀ।

ਸੈਕਸ ਗਿਆਨ: ਕਿਉਂ ਹੁੰਦੀ ਮਹਿਲਾਵਾਂ ‘ਚ ਜਿਨਸੀ ਉਤੇਜਨਾ ਦੀ ਕਮੀ?

ਸਾਫ਼ ਹੋ ਸਕਦਾ ਹੈ ਬੈਂਕ ਖਾਤਾ:

ਡਿਫੈਂਸਰ ਆਈਡੀ ਦੀ ਮਦਦ ਨਾਲ ਹੈਕਰ ਐਪ ਵੇਰਵੇ ਦੀ ਮਦਦ ਨਾਲ ਬੈਂਕ ਲੌਗਇਨ ਵੇਰਵੇ, ਐਸਐਮਐਸ ਵੇਰਵੇ, ਦੋ-ਪੱਖੀ-ਪ੍ਰਮਾਣੀਕਰਣ ਵੇਰਵੇ ਚੋਰੀ ਕਰ ਸਕਦੇ ਹਨ। ਇਸ ਦੇ ਨਾਲ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ 'ਤੇ ਹੱਥ ਸਾਫ ਹੋ ਸਕਦਾ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਸ ਦੇ ਸੋਸ਼ਲ ਮੀਡੀਆ ਅਕਾਉਂਟਸ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

WhatsApp ਦਾ ਨਵਾਂ ਫੀਚਰ, ਇੰਝ ਕਰੋ 50 ਲੋਕਾਂ ਨਾਲ ਗਰੁਪ ਵੀਡੀਓ ਕਾਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ