ਨਵੀਂ ਦਿੱਲੀ: ਫਰਾਂਸੀਸੀ ਬਹੁਰਾਸ਼ਟਰੀ ਕਾਰ ਨਿਰਮਾਤਾ ਕੰਪਨੀ Renault ਦੀ ਮਸ਼ਹੂਰ ਐਂਟਰੀ-ਲੈਵਲ ਹੈੱਚਬੈਕ ਕਾਰ ਰੈਨੋ Kwid ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਸਤੰਬਰ 2015 ਵਿੱਚ ਲਾਂਚ ਹੋਈ ਰੈਨੋ ਕਵਿੱਡ ਨੇ ਇੱਕ ਲੱਖ ਕਾਰਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ। 14 ਮਹੀਨੇ ਦੇ ਇਸ ਸਫਰ ਵਿੱਚ ਰੈਨੋ ਕਵਿੱਡ ਨੂੰ ਵਿਕਰੀ ਵਿੱਚ ਇੰਨੀ ਸਫਲਤਾ ਮਿਲੇਗੀ ਇਹ ਕੰਪਨੀ ਨੇ ਖੁਦ ਵੀ ਸੋਚਿਆ ਨਹੀਂ ਸੀ।
ਕਵਿੱਡ ਦੀ ਸ਼ੂਰਆਤੀ ਕੀਮਤ 2.64 ਲੱਖ ਰੁਪਏ ਹੈ ਜੋ 4.25 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਤੱਕ ਜਾਂਦੀ ਹੈ। ਸੈਗਮੈਂਟ ਵਿੱਚ ਇਸ ਦਾ ਮੁਕਾਬਲਾ ਹੁੰਡਈ ਦੀ ਇਔਨ, ਮਾਰੂਤੀ ਦੀ ਅਲਟੋ ਤੇ ਡੈਟਸਨ ਦੀ ਰੈਡੀ ਗੋ ਨਾਲ ਹੈ।
ਦੇਖਣ ਵਿੱਚ ਰੈਨੋ ਕਵਿੱਡ ਮਿੰਨੀ ਐਸ.ਯੂ.ਵੀ. ਲੱਗਦੀ ਹੈ। ਇਸ ਵਿੱਚ ਸਮੋਕਡ ਹੈਡਲੈਂਪਸ ਤੇ ਮੈਟ ਬਲੈਕ ਕਲੈਡਿੰਗ ਦਿੱਤੀ ਗਈ ਹੈ। ਐਡਵਾਂਸ ਫੀਚਰ ਦੇ ਤੌਰ ਉਤੇ ਇਸ ਵਿੱਚ ਨੈਵੀਗੇਸ਼ਨ ਸਪੋਰਟ ਵਾਲਾ ਟੱਚ ਸਕਰੀਨ ਮਿਊਜਿਕ ਸਿਸਟਮ ਤੇ ਡਿਜੀਟਲ ਇੰਸਟੂਰਮੈਂਟ ਕਲਸਟਰ ਦਿੱਤਾ ਗਿਆ ਹੈ। ਕਾਰ ਦਾ ਕੈਬਿਨ ਕਾਫੀ ਸਾਫ ਸੁਥਰਾ ਹੈ।
ਸ਼ੂਰਆਤ ਵਿੱਚ ਰੈਨੋ ਕਵਿੱਡ ਨੂੰ 0.8 ਲੀਟਰ ਦੇ ਪੈਟਰਲੋ ਇੰਜਨ ਨਾਲ ਮਾਰਕਿਟ ਵਿੱਚ ਪੇਸ਼ ਕੀਤਾ ਗਿਆ ਹੈ ਜੋ 54 ਪੀ.ਐਸ. ਦੀ ਪਾਵਰ ਤੇ 72 ਐਨ.ਐਮ. ਦਾ ਟਾਰਕ ਦਿੰਦਾ ਹੈ। ਇਸ ਸਾਲ ਅਗਸਤ ਵਿੱਚ ਕਵਿੱਡ ਨੂੰ ਜ਼ਿਆਦਾ ਪਾਵਰ ਵਾਲੇ 1.0 ਲੀਟਰ ਦੇ ਇੰਜਨ ਨਾਲ ਪੇਸ਼ ਕੀਤਾ ਗਿਆ ਹੈ। ਛੋਟੀ ਐਟੋਮੈਟਿਕ ਕਾਰਾਂ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਐਟੋਮੈਟਿਕ ਰੂਪ ਨੂੰ ਪੇਸ਼ ਕੀਤਾ ਹੈ।