ਨਵੀਂ ਦਿੱਲੀ-ਰੈਨੋ ਇੰਡੀਆ ਨੇ ਆਪਣੇ ਪ੍ਰਸਿੱਧ ਐੱਸ. ਯੂ. ਵੀ. ਮਾਡਲ ਡਸਟਰ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਹੋਈ ਹੈ। ਰੈਨੋ ਇੰਡੀਆ ਨੇ ਵੱਖ-ਵੱਖ ਮਾਡਲਾਂ 'ਤੇ 55,925 ਰੁਪਏ ਤੋਂ ਲੈ ਕੇ 1,00,761 ਰੁਪਏ ਤਕ ਦੀ ਕਟੌਤੀ ਕੀਤੀ ਹੈ।
ਕੰਪਨੀ ਦੀ ਨਵੀਂ ਪੈਟਰੋਲ ਐੱਸ. ਯੂ. ਵੀ. ਡਸਟਰ 7.95 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਉੱਥੇ ਹੀ ਡੀਜ਼ਲ ਮਾਡਲ ਦੀ ਕੀਮਤ 8.95 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਡਸਟਰ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ ਅਤੇ ਸਭ ਤੋਂ ਜ਼ਿਆਦਾ ਕਟੌਤੀ ਟਾਪ ਮਾਡਲ 'ਚ ਕੀਤੀ ਹੈ। ਟਾਪ ਮਾਡਲ ਦੀ ਕੀਮਤ ਇਕ ਲੱਖ ਰੁਪਏ ਤਕ ਘਟਾਈ ਗਈ ਹੈ।
ਰੈਨੋ ਦਾ ਕਹਿਣਾ ਹੈ ਕਿ ਡਸਟਰ ਨੂੰ ਸਥਾਨਕ ਤੌਰ 'ਤੇ ਬਣਾਇਆ ਜਾ ਰਿਹਾ ਹੈ। ਇਸ ਲਈ ਗਾਹਕਾਂ ਨੂੰ ਵੀ ਫਾਇਦਾ ਦਿੱਤਾ ਗਿਆ ਹੈ। ਆਰ. ਐਕਸ. ਜੈੱਡ 110ਪੀਐੱਸ ਏ. ਡਬਿਲਊ. ਡੀ. ਦੀ ਨਵੀਂ ਕੀਮਤ 12,79,000 ਰੁਪਏ ਕਰ ਦਿੱਤੀ ਗਈ ਹੈ। ਨਵੇਂ ਰੇਟ ਇਸ ਮਹੀਨੇ ਤੋਂ ਲਾਗੂ ਹੋ ਗਏ ਹਨ।
ਆਰ. ਐਕਸ. ਈ. ਪੈਟਰੋਲ ਮਾਡਲ ਦੀ ਕੀਮਤ ਹੁਣ 7,95,000 ਰੁਪਏ ਹੋ ਗਈ ਹੈ, ਜੋ ਪਹਿਲਾਂ 8,50,925 ਰੁਪਏ ਸੀ। ਆਰ. ਐਕਸ. ਐੱਲ. ਪੈਟਰੋਲ ਮਾਡਲ ਦੀ ਕੀਮਤ 9,30,816 ਰੁਪਏ ਤੋਂ ਘਟਾ ਕੇ 8,79,000 ਰੁਪਏ ਕਰ ਦਿੱਤੀ ਗਈ ਹੈ। ਆਰ. ਐਕਸ. ਐੱਸ.-ਸੀ. ਵੀ. ਟੀ. ਪੈਟਰੋਲ ਮਾਡਲ ਦੀ ਕੀਮਤ ਹੁਣ 9,95,000 ਰੁਪਏ ਹੋ ਗਈ ਹੈ, ਜੋ ਪਹਿਲਾਂ 10,24,746 ਰੁਪਏ ਸੀ।
ਉੱਥੇ ਹੀ, ਸਟੈਂਡਰਡ 85ਪੀਐੱਸ ਡੀਜ਼ਲ ਮਾਡਲ ਦੀ ਕੀਮਤ 50,663 ਰੁਪਏ ਘਟਾ ਕੇ 8,95,000 ਰੁਪਏ ਕਰ ਦਿੱਤੀ ਗਈ ਹੈ। ਆਰ. ਐਕਸ. ਈ. 85ਪੀਐੱਸ ਡੀਜ਼ਲ ਮਾਡਲ ਹੁਣ 9,09,000 ਰੁਪਏ 'ਚ ਮਿਲੇਗਾ, ਜੋ ਪਹਿਲਾਂ 9,65,560 ਰੁਪਏ 'ਚ ਉਪਲੱਬਧ ਸੀ।
ਇਸੇ ਤਰ੍ਹਾਂ ਟਾਪ ਡੀਜ਼ਲ ਮਾਡਲ ਆਰ. ਐਕਸ. ਜੈੱਡ 110ਪੀਐੱਸ ਏ. ਡਬਲਿਊ. ਡੀ. 12,79,000 ਰੁਪਏ 'ਚ ਮਿਲੇਗਾ, ਜੋ ਪਹਿਲਾਂ 13,79,761 ਰੁਪਏ 'ਚ ਮਿਲ ਰਿਹਾ ਸੀ, ਯਾਨੀ ਇਸ 'ਚ 1,00,761 ਰੁਪਏ ਦੀ ਕਟੌਤੀ ਗਈ ਹੈ।