ਨਵੀਂ ਦਿੱਲੀ: ਵ੍ਹੱਟਸਐਪ ਲਗਾਤਾਰ ਆਪਣੇ ਯੂਜ਼ਰਜ਼ ਲਈ ਨਵੇਂ ਤੋਂ ਨਵੇਂ ਫੀਚਰਜ਼ ਜਾਰੀ ਕਰਦਾ ਆ ਰਿਹਾ ਹੈ। ਫੇਕ ਨਿਊਜ਼ ਤੇ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਕੰਪਨੀ ਕੁਝ ਨਾ ਕੁਝ ਤਬਦੀਲੀ ਕਰਦੀ ਰਹਿੰਦੀ ਹੈ। ਇਨ੍ਹਾਂ ਵਿੱਚੋਂ ਹੀ ਇੱਕ ਹੈ ਵ੍ਹੱਟਸਐਪ ਦੇ ਗਰੁੱਪ 'ਚ ਸ਼ਾਮਲ ਹੋਣ ਲਈ ਨਿਯਮਾਂ ਦਾ ਬਦਲਿਆ ਜਾਣਾ। ਹੁਣ ਕਿਸੇ ਵੀ ਗਰੁੱਪ ਵਿੱਚ ਕਿਸੇ ਨੂੰ ਸ਼ਾਮਲ ਕਰਨ ਲਈ ਐਡਮਿਨ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।
ਫਿਲਹਾਲ ਇਹ ਫੀਚਰ iOS ਬੀਟਾ 'ਤੇ ਉਪਲਬਧ ਹੈ ਤੇ ਇਸ ਦੀ ਪੁਸ਼ਟੀ Wabetainfo ਨੇ ਕੀਤੀ ਹੈ। ਕੰਪਨੀ ਇਸ ਸੁਵਿਧਾ ਨੂੰ ਛੇਤੀ ਹੀ ਐਂਡ੍ਰੌਇਡ ਯੂਜ਼ਰਜ਼ ਲਈ ਵੀ ਉਤਾਰ ਸਕਦੀ ਹੈ। ਵ੍ਹੱਟਸਐਪ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਮਗਰੋਂ ਹੀ ਹਰ ਤਰ੍ਹਾਂ ਦੇ ਓਐਸ ਲਈ ਲਾਂਚ ਕੀਤਾ ਜਾਵੇਗਾ।
ਇਸ ਸੁਵਿਧਾ ਨੂੰ ਸ਼ੁਰੂ ਕਰਨ ਲਈ ਤੁਹਾਨੂੰ WhatsApp Settings > Account > Privacy > Groups ਵਿੱਚ ਜਾਣਾ ਹੋਵੇਗਾ। ਉੱਥੇ ਤੁਹਾਨੂੰ ਤਿੰਨ ਵਿਕਲਪ ਦਿਖਾਈ ਦੇਣਗੇ Everyone, My contact, Nobody, ਜਿਨ੍ਹਾਂ 'ਚੋਂ ਇੱਕ ਚੁਣਨਾ ਹੋਵੇਗਾ। ਇਸ ਮਗਰੋਂ ਕੋਈ ਗਰੁੱਪ ਐਡਮਿਨ ਨੂੰ ਤੁਹਾਨੂੰ ਕਿਸੇ ਵੀ ਗਰੁੱਪ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਹਾਡੇ ਕੋਲ ਪ੍ਰਵਾਨਗੀ ਜਾਂ ਰੱਦ ਕਰਨ ਲਈ ਨੋਟੀਫਿਕੇਸ਼ਨ ਆਵੇਗਾ। ਜੇਕਰ ਤੁਸੀਂ 72 ਘੰਟਿਆਂ ਅੰਦਰ ਇਸ ਨੂੰ ਪ੍ਰਵਾਨ ਕਰ ਲਿਆ ਤਾਂ ਠੀਕ ਨਹੀਂ ਇਸ ਆਪਣੇ ਆਪ ਰੱਦ ਹੋ ਜਾਵੇਗਾ।