ਨਵੀਂ ਦਿੱਲੀ: ਐਪਲ ਦੇ ਫਲੈਗਸ਼ਿਪ ਸਮਾਰਟਫੋਨ ਆਈਫੋਨ X ਦੀ ਵਿਕਰੀ ਇੰਡੀਆ 'ਚ 3 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਐਪਲ ਨੇ ਕੁਝ ਦਿਨ ਪਹਿਲਾਂ ਇਸ ਫੋਨ ਨੂੰ ਪ੍ਰੀ-ਆਰਡਰ ਲਈ ਓਪਨ ਕੀਤਾ ਸੀ। ਇਸ ਤੋਂ ਬਾਅਦ ਅੱਜ ਤੋਂ ਇਹ ਵਿਕਰੀ ਲਈ ਮੌਜੂਦ ਰਹੇਗਾ। ਇੰਡੀਆ 'ਚ ਅੱਜ ਤੋਂ ਇਸ ਫੋਨ ਨੂੰ ਫਲਿਪਕਾਰਟ, ਅਮੇਜ਼ਨ, ਏਅਰਟੈਲ ਤੇ ਐਪਲ ਦੇ ਸਟੋਰ ਤੇ ਰਿਲਾਇੰਸ ਡਿਜ਼ੀਟਲ ਤੋਂ ਖਰੀਦਿਆ ਜਾ ਸਕਦਾ ਹੈ। ਇਸ ਫੋਨ ਫਲਿਪਕਾਰਟ, ਅਮੇਜ਼ਨ ਤੋਂ ਇਲਾਵਾ ਏਅਰਟੈਲ ਤੇ ਜੀਓ ਵੀ ਕਈ ਆਫਰ ਦੇ ਰਹੇ ਹਨ। ਪੜ੍ਹੋ ਕਿੱਥੋਂ ਕੀ ਡਿਸਕਾਉਂਟ ਮਿਲ ਰਿਹਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਈਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋਈ ਸੀ। ਕੁਝ ਹੀ ਮਿੰਟਾਂ 'ਚ ਇਹ ਫੋਨ ਆਉਟ ਆਫ ਸਟਾਕ ਹੋ ਗਿਆ। ਅੱਜ ਇਸ ਫੋਨ ਨੂੰ ਸਿਰਫ ਉਹੀ ਗਾਹਕ ਖਰੀਦ ਸਕਦੇ ਹਨ ਜਿਨ੍ਹਾਂ ਨੇ ਇਸ ਨੂੰ ਪਹਿਲਾਂ ਬੁੱਕ ਕਰਵਾਇਆ ਹੈ। ਜੇਕਰ ਤੁਸੀਂ ਆਈਫੋਨ X ਦੀ ਪ੍ਰੀ-ਬੁਕਿੰਗ ਨਹੀਂ ਕਰਵਾਈ ਤਾਂ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਆਈਫੋਨ X ਨੂੰ ਏਅਰਟੈਲ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਤੁਸੀਂ ਏਅਰਟੈਲ ਟੈਲੀਕਾਮ ਸਰਵਿਸ ਦੇ ਕਸਟਮਰ ਹੋਣੇ ਚਾਹੀਦੇ ਹੋ। ਏਅਰਟੈਲ ਆਨਲਾਈਨ ਸਟੋਰ 'ਤੇ ਇਸ ਫੋਨ ਦੀ ਸੇਲ 3 ਨਵੰਬਰ ਸ਼ਾਮ 6 ਵਜੇ ਤੋਂ 4 ਨਵੰਬਰ ਸਵੇਰੇ 7 ਵਜੇ ਤੱਕ ਹੋਵੇਗੀ। ਏਅਰਟੈਲ 10 ਹਜ਼ਾਰ ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ। ਇਸ ਆਫਰ ਦਾ ਫਾਇਦਾ ਲੈਣ ਲਈ ਸਿਟੀ ਬੈਂਕ ਦਾ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ। ਜੀਓ ਇਸ ਫੋਨ 'ਤੇ 70 ਫੀਸਦੀ ਦਾ ਬਾਈਬੈਕ ਆਫਰ ਦੇ ਰਿਹਾ ਹੈ। ਜੇਕਰ ਤੁਸੀਂ ਇੱਕ ਸਾਲ ਦੇ ਅੰਦਰ ਫੋਨ ਵਾਪਸ ਕਰਦੇ ਹੋ ਤਾਂ ਤੁਹਾਨੂੰ 70 ਫੀਸਦੀ ਕੀਮਤ ਵਾਪਸ ਮਿਲ ਜਾਵੇਗੀ। ਇਹ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਕ ਸਾਲ ਤੱਕ 799 ਰੁਪਏ ਦਾ ਰੀਚਾਰਜ ਕਰਵਾਉਂਦੇ ਰਵੋਗੇ। ਇੰਡੀਆ 'ਚ ਇਸ ਮੋਬਾਈਲ ਦੀ ਕੀਮਤ 64 ਜੀਬੀ 'ਚ 89,000 ਰੁਪਏ ਹੈ ਤੇ 256 ਜੀਬੀ 'ਚ 1,02,000 ਰੁਪਏ। ਇਹ ਸਿਲਵਰ ਤੇ ਸਪੇਸ ਗ੍ਰੇਅ ਕਲਰ 'ਚ ਲਾਂਚ ਹੋਇਆ ਹੈ।