ਨਵੀਂ ਦਿੱਲੀ: ਸੈਮਸੰਗ ਇੰਡੀਆ ਨੇ ਪੇਟੀਐਮ ਮੌਲ ਦੇ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਦੱਖਣੀ ਕੋਰਿਆਈ ਦਿੱਗਜ਼ ਗਾਹਕਾਂ ਨੂੰ ਗਲੈਕਸੀ ਸਮਾਰਟਫੋਨ ਦੀ ਸੀਰੀਜ਼ 'ਤੇ 8000 ਰੁਪਏ ਤੱਕ ਦਾ ਕੈਸ਼ਬੈਕ ਦੇ ਰਹੀ ਹੈ। ਇਹ ਕੈਸ਼ਬੈਕ ਆਫਰ ਗਲੈਕਸੀ ਨੋਟ 8, ਗਲੈਕਸੀ ਐਸ-8 ਪਲੱਸ, ਗਲੈਕਸੀ ਐਸ-8, ਗਲੈਕਸੀ ਸੀ-9 ਪ੍ਰੋ, ਗਲੈਕਸੀ ਸੀ-7 ਪ੍ਰੋ ਤੇ ਗਲੈਕਸੀ ਜੇ-5 ਪ੍ਰਾਈਮ ਵਰਗੇ ਮਾਡਲਾਂ 'ਤੇ ਹੈ। ਗਲੈਕਸੀ ਸਮਾਰਟਫੋਨ 'ਤੇ ਇਸ ਕੈਸ਼ਬੈਕ ਆਫਰ ਨੂੰ ਹਾਸਲ ਕਰਨ ਲਈ ਗਾਹਕਾਂ ਨੂੰ ਸੈਮਸੰਗ ਆਉਟਲੈੱਟਸ ਤੱਕ ਜਾਣਾ ਹੋਵੇਗਾ। ਇੱਥੇ ਗਲੈਕਸੀ ਸਮਾਰਟਫੋਨ ਖਰੀਦ ਕੇ ਪੇਟੀਐਮ ਮੌਲ ਕਿਉ ਆਰ ਕੋਰਡ ਨੂੰ ਸਟੋਰ 'ਤੇ ਸਕੈਨ ਕਰਕੇ ਪੇਮੈਂਟ ਕਰਨੀ ਹੋਵੇਗੀ। ਸੈਮਸੰਗ ਗਲੈਕਸੀ ਨੋਟ 8 ਦੀ ਫਿਲਹਾਲ ਬਾਜ਼ਾਰ 'ਚ ਕੀਮਤ 66,990 ਰੁਪਏ ਹੈ। ਗਲੈਕਸੀ ਐਸ-8 ਪਲੱਸ ਦੀ ਕੀਮਤ 58000 ਤੇ 62,990 ਰੁਪਏ ਹੈ। ਇਸ ਤੋਂ ਇਲਾਵਾ ਗਲੈਕਸੀ ਸੀ-9 ਪ੍ਰੋ ਦੀ ਬਾਜ਼ਾਰ 'ਚ ਕੀਮਤ 29,500 ਰੁਪਏ ਹੈ, ਗਲੈਕਸੀ ਸੀ-7 ਪ੍ਰੋ ਖਰੀਦਣ ਲਈ 24,489 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਗਲੈਕਸੀ ਜੇ-5 ਪ੍ਰਾਈਮ 9190 ਰੁਪਏ ਦੇ ਭੁਗਤਾਨ 'ਤੇ ਖਰੀਦਿਆ ਜਾ ਸਕਦਾ ਹੈ।