ਬੀਜਿੰਗ : ਸੈਮਸੰਗ ਨੇ ਚੀਨ ਦੀ ਕੰਜਯੂਮਰ ਕਵਾਲਿਟੀ 'ਤੇ ਨਿਗਰਾਨੀ ਰੱਖਣ ਵਾਲੀ ਕੰਪਨੀ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਹੈ। ਜਿਸ ਦੇ ਤਹਿਤ ਬਾਜਰਾ ਵਿੱਚ ਵੇਚੇ ਗਏ 1,90,984 ਗਲੈਕਸੀ ਨੋਟ 7 ਨੂੰ ਵਾਪਸ ਲਿਆ ਜਾਏਗਾ।
ਇਨ੍ਹਾਂ ਸਮਾਰਟ ਫ਼ੋਨ ਵਿੱਚ ਓਵਰ ਹਿਟਿੰਗ ਦੇ ਕਾਰਨ ਅੱਗ ਲੱਗਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹਿਆਂ ਹਨ। ਜਨਰਲ ਐਡਮਨਿਸਟ੍ਰੇਸ਼ਨ ਆਫ਼ ਕਵਾਲਿਟੀ ਸੁਪਰਵਿਜ਼ਨ, ਇੰਸਪੈਕਸ਼ਨ ਐਂਡ ਕਵਾਰੈਨਟਾਈਨ ਦੇ ਬਿਆਨ ਮੁਤਾਬਕ, ਚੀਨ ਵਿੱਚ ਗਲੈਕਸੀ ਨੋਟ 7 ਵਿੱਚ ਅੱਗ ਲੱਗਣ ਦੇ 20 ਮਾਮਲੇ ਸਾਹਮਣੇ ਆਏ ਹਨ।
ਕੰਜ਼ਯੂਮਰ ਦੇ ਫ਼ਾਇਦੇ ਨੂੰ ਵੇਖਦੇ ਹੋਏ ਸੋਮਵਾਰ ਨੂੰ ਸੈਮਸੰਗ ਨੇ ਇਸ ਮਾਡਲ ਦੇ ਉਤਪਾਦਨ ਤੇ ਵਿੱਕਰੀ 'ਤੇ ਰੋਕ ਲੱਗਾ ਦਿੱਤੀ ਹੈ। ਇਸ ਫ਼ੋਨ ਨੂੰ ਇਸਤੇਮਾਲ ਕਰ ਰਹੇ ਉਪਭੋਗਤਾਵਾਂ ਨੂੰ ਦੋ ਵਿਕਲਪਾਂ ਦੀ ਪੇਸ਼ਕਸ਼ ਕੀਤੀ ਗਈ ਹੈ।
ਬਿਆਨ ਮੁਤਾਬਕ, ਉਪਭੋਗਤਾ ਕਿਸੇ ਹੋਰ ਸੈਮਸੰਗ ਮਾਡਲ ਨਾਲ ਆਪਣਾ ਫ਼ੋਨ ਬਦਲ ਸਕਦੇ ਹਨ। ਇਨ੍ਹਾਂ ਦੀ ਕੀਮਤ ਵਿੱਚ ਜੋ ਫ਼ਰਕ ਹੋਵੇਗਾ, ਕੰਪਨੀ ਉਸ ਦੇ ਲਈ ਗਾਹਕ ਨੂੰ ਪੈਸੇ ਦੇਵੇਗੀ ਤੇ 300 ਯੂਆਨ(44.71 ਡਾਲਰ) ਦੀ ਖ਼ਰੀਦਦਾਰੀ ਕੂਪਨ ਦੇਵੇਗੀ। ਦੂਜੇ ਵਿਕਲਪ ਦੇ ਤੌਰ 'ਤੇ ਕੰਜਯੂਮਰ ਫ਼ੋਨ ਦੀ ਪੂਰੀ ਕੀਮਤ ਵਾਪਸ ਲੈਣ ਦੀ ਮੰਗ ਕਰ ਸਕਦਾ ਹੈ।
ਗਲੈਕਸੀ ਨੋਟ 7 ਨੂੰ ਅਗਸਤ ਵਿੱਚ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ। ਪਰ ਕੰਪਨੀ ਨੇ ਸਤੰਬਰ ਦੀ ਸ਼ੁਰੂਆਤ ਵਿੱਚ ਬੈਟਰੀ ਦੀ ਆਈ ਸਮੱਸਿਆ ਦੇ ਕਾਰਨ ਫ਼ੋਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।