ਨਵੀਂ ਦਿੱਲੀ: ਬੀਤੇ ਦਿਨਾਂ 'ਚ ਸੈਮਸੰਗ ਕੰਪਨੀ ਨੇ ਆਪਣੇ ਭਾਰਤੀ ਬਾਜ਼ਾਰ 'ਚ ਆਪਣੇ ਦੋ ਨਵੇਂ ਸਮਾਰਟਫ਼ੋਨ Galaxy F02s ਤੇ Galaxy F12 ਪੇਸ਼ ਕੀਤੇ ਹਨ। ਇਨ੍ਹਾਂ ਸਮਾਰਟਫ਼ੋਨਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੈ। ਇਸ ਤੋਂ ਇਲਾਵਾ Galaxy F02s ਤਿੰਨ ਰੰਗਾਂ ਬਲੈਕ, ਵ੍ਹਾਈਟ ਤੇ ਬਲਿਊ 'ਚ ਪੇਸ਼ ਕੀਤੇ ਗਏ ਹਨ। ਆਓ ਜਾਣਦੇ ਹਾਂ ਦੋਵਾਂ ਸਮਾਰਟਫ਼ੋਨਾਂ ਬਾਰੇ ਵਿਸਥਾਰ 'ਚ।


Galaxy F02s ਤੇ Galaxy F12 ਦੀ ਕੀਮਤ


ਜੇਕਰ ਸਭ ਤੋਂ ਪਹਿਲਾਂ Galaxy F02s ਦੀ ਗੱਲ ਕਰੀਏ ਤਾਂ ਇਸ ਸਮਾਰਟਫ਼ੋਨ ਨੂੰ ਭਾਰਤੀ ਬਾਜ਼ਾਰ 'ਚ ਦੋ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਦੇ 3GB+ 32GB ਵੇਰੀਐਂਟ ਦੀ ਕੀਮਤ 8999 ਰੁਪਏ ਹੈ ਅਤੇ 4 ਜੀਬੀ+64 ਜੀਬੀ ਵੇਰੀਐਂਟ ਦੀ ਕੀਮਤ 9999 ਹੈ। ਇਸ ਦੇ ਨਾਲ ਹੀ Galaxy F12 ਦੀ ਗੱਲ ਕਰੀਏ ਤਾਂ ਇਸ ਦੇ 4GB+64GB ਵੇਰੀਐਂਟ ਦੀ ਕੀਮਤ 10,999 ਰੁਪਏ ਹੈ, ਜਦਕਿ 4GB+128GB ਵੇਰੀਐਂਟ 11,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।


ਦੱਸ ਦੇਈਏ ਕਿ Galaxy F02s ਨੂੰ ਸੈਮਸੰਗ ਦੇ ਗਾਹਕ 9 ਅਪ੍ਰੈਲ ਨੂੰ ਦੁਪਹਿਰ 12 ਵਜੇ ਈ-ਕਾਮਰਸ ਸਾਈਟ ਫਲਿੱਪਕਾਰਟ ਅਤੇ ਸੈਮਸੰਗ ਦੀ ਵੈਬਸਾਈਟ ਤੋਂ ਖਰੀਦ ਸਕਦੇ ਹਨ। ਇਸ ਦੇ ਨਾਲ ਹੀ Galaxy F12 ਨੂੰ 12 ਅਪ੍ਰੈਲ ਤੋਂ ਦੁਪਹਿਰ 12 ਵਜੇ ਤੋਂ ਖਰੀਦਿਆ ਜਾ ਸਕਦਾ ਹੈ। ਗਾਹਕ ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਤੇ ਈਐਮਆਈ ਟ੍ਰਾਂਜੈਕਸ਼ਨਾਂ ਰਾਹੀਂ Galaxy F12 'ਤੇ 1000 ਰੁਪਏ ਦਾ ਕੈਸ਼ਬੈਕ ਲੈ ਸਕਦੇ ਹਨ।


Galaxy F02s ਦੇ ਫੀਚਰਸ


Galaxy F02s ਸਮਾਰਟਫ਼ੋਨ '6.5 ਇੰਚ ਦੀ HD+ Infinity-V ਡਿਸਪਲੇਅ ਦਿੱਤੀ ਗਈ ਹੈ। ਫ਼ੋਨ 'ਚ ਕਵਾਲਕਾਮ ਸਨੈਪਡ੍ਰੈਗਨ 450 ਚਿੱਪਸੈੱਟ ਸ਼ਾਮਲ ਕੀਤਾ ਗਿਆ ਹੈ। ਪਾਵਰ ਬੈਕਅਪ ਲਈ Galaxy F02s ਸਮਾਰਟਫ਼ੋਨ '5,000mAh ਦੀ ਬੈਟਰੀ ਹੈ, ਜਿਸ ਨੂੰ 15W ਫਾਸਟ ਚਾਰਜਿੰਗ ਦੀ ਮਦਦ ਨਾਲ ਚਾਰਜ ਕੀਤਾ ਜਾ ਸਕਦਾ ਹੈ। ਫ਼ੋਟੋਗ੍ਰਾਫੀ ਲਈ Galaxy F02s ਦੇ ਪਿਛਲੇ ਪੈਨਲ 'ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 13MP ਹੈ। ਇਸ ਤੋਂ ਇਲਾਵਾ 2MP ਡੈਪਥ ਸੈਂਸਰ ਅਤੇ 2MP ਮੈਕਰੋ ਲੈਂਜ਼ ਦਿੱਤੇ ਗਏ ਹਨ।


Galaxy F12 ਦੇ ਫੀਚਰ


Galaxy F12 ਸਮਾਰਟਫ਼ੋਨ '6.5 ਇੰਚ ਦੀ HD+ Infinity-V ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ਵਿਚ ਐਸੀਨੋਸ 850 ਪ੍ਰੋਸੈਸਰ ਸ਼ਾਮਲ ਕੀਤਾ ਗਿਆ ਹੈ। ਇਸ '4GB ਰੈਮ ਦੇ ਨਾਲ 128GB ਇਨਬਿਲਟ ਸਟੋਰੇਜ਼ ਹੈ। ਪਾਵਰ ਬੈਕਅਪ ਲਈ ਸਮਾਰਟਫ਼ੋਨ '6000mAh ਦੀ ਬੈਟਰੀ ਹੈ। Galaxy F12 ਸਮਾਰਟਫ਼ੋਨ ਨੂੰ ਕਵਾਡ ਰੀਅਰ ਕੈਮਰਾ ਸੈੱਟਅਪ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸਦਾ ਪ੍ਰਾਇਮਰੀ ਕੈਮਰਾ 48MP ਹੈ। ਇਸ ਤੋਂ ਇਲਾਵਾ 5MP ਦਾ ਅਲਟਰਾ ਵਾਈਡ ਐਂਗਲ ਕੈਮਰਾ, 2MP ਡੈਪਥ ਕੈਮਰਾ ਅਤੇ 2MP ਮੈਕਰੋ ਕੈਮਰਾ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Punjab Power Cut: ਪੰਜਾਬ ਨੂੰ ਇੱਕ ਹੋਰ ਝਟਕਾ! ਇਸ ਵਾਰ ਲੱਗਣਗੇ ਲੰਬੇ-ਲੰਬੇ ਬਿਜਲੀ ਕੱਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904