ਨਵੀਂ ਦਿੱਲੀ: ਸੈਮਸੰਗ ਨੇ ਅਜੇ ਤਕ ਤਿੰਨ ਸਮਾਰਟਫੋਨ ਨੂੰ ਗੈਲੇਕਸੀ ਐਮ ਸੀਰੀਜ਼ ਤਹਿਤ ਲੌਂਚ ਕੀਤਾ ਹੈ। ਇਸ ‘ਚ ਗੈਲੇਕਸੀ ਐਮ10, ਗੈਲੇਕਸੀ ਐਮ20 ਤੇ ਗੈਲੇਕਸੀ ਐਮ30 ਸ਼ਾਮਲ ਹਨ। ਗੈਲੇਕਸੀ ਐਮ10 ਤੇ ਗੈਲੇਕਸੀ ਐਮ20 ਤਾਂ ਓਪਨ ਸੇਲ ਦੀ ਮਦਦ ਨਾਲ ਉਪਲੱਬਧ ਹਨ ਜਦਕਿ ਗੈਲੇਕਸੀ ਐਮ30 ਨੂੰ ਅਜੇ ਫਲੈਸ਼ ਸੇਲ ਦੀ ਮਦਦ ਨਾਲ ਖਰੀਦਿਆ ਜਾ ਸਕਦਾ ਹੈ। ਇਸ ਦਾ ਮੌਕਾ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਰਿਹਾ ਹੈ।

ਜੀ ਹਾਂ, ਗੈਲੇਕਸੀ ਐਮ30 ਨੂੰ ਅੱਜ ਦੁਪਹਿਰ 12 ਵਜੇ ਤੋਂ ਈ-ਕਾਮਰਸ ਐਮੇਜ਼ਨ ਤੇ ਸੈਮਸੰਗ ਦੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੋ ਰੈਮ ਵੈਰੀਅੰਟ ‘ਚ ਆਉਂਦਾ ਹੈ। ਇਸ ‘ਚ 4 ਜੀਬੀ ਰੈਮ ਤੇ 6 ਜੀਬੀ ਰੈਮ ਸ਼ਾਮਲ ਹੈ। ਦੋਵਾਂ ਦੀ ਕੀਮਤ 14,990 ਤੇ 17,990 ਰੁਪਏ ਰੱਖੀ ਗਈ ਹੈ। ਸੇਲ ਦੌਰਾਨ ਐਸਬੀਆਈ ਯੂਜ਼ਰਸ ਬੈਂਕ ਦੇ ਕ੍ਰੈਡਿਟ ਕਾਰਡ ਤੇ ਈਐਮਆਈ ‘ਤੇ 5 ਫੀਸਦੀ ਦਾ ਕੈਸ਼ਬੈਕ ਹਾਸਲ ਕਰ ਸਕਦੇ ਹਨ।

ਫੋਨ ਦੇ ਫੀਚਰਸ:



ਇਸ ‘ਚ 6.4 ਇੰਚ ਦੀ ਸੁਪਰ ਐਮੋਲੇਡ ਫੁੱਲਐਚਡੀ ਸਕਰੀਨ ਦਿੱਤਾ ਗਿਆ ਹੈ। ਸਮਾਰਟਫੋਨ ‘ਚ ਸਭ ਤੋਂ ਵੱਡੀ ਖਾਸ ਗੱਲ ਹੈ ਇਸ ਦਾ ਟ੍ਰਿਪਲ ਰਿਅਰ ਕੈਮਰਾ ਸੈੱਟਅਪ ਜਿਸ ‘ਚ ਰਿਅਰ ਕੈਮਰਾ 13 ਮੈਗਾਪਿਕਸਲ ਦਾ ਮੇਨ ਸੈਂਸਰ, 5 ਮੈਗਾਪਿਕਸਲ ਦਾ ਅਲਰਟ ਵਾਈਡ ਸੈਂਸਰ ਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਇਸ ‘ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹੈ।

ਫੋਨ ਡੈਡੀਕੇਟਿਡ ਸਟੋਰੇ ਸਲੌਟ ਨਾਲ ਲੈਸ ਹੈ ਜਿਸ ਨੂੰ 512 ਜੀਬੀ ਤਕ ਵਧਾਇਆ ਜਾ ਸਕਦਾ ਹੈ। ਇਸ ‘ਚ 5000mAh ਦੀ ਦਮਦਾਰ ਬੈਟਰੀ ਵੀ ਦਿੱਤੀ ਗਈ ਹੈ।