ਨਵੀਂ ਦਿੱਲੀ: ਸਮਾਰਟਫੋਨ ਕੰਪਨੀ ਸੈਮਸੰਗ ਨੇ ਭਾਰਤ ਵਿੱਚ ਆਪਣਾ ਨਵਾਂ ਫੋਨ ਸੈਮਸੰਗ ਗੈਲੈਕਸੀ ਐਮ32 (Samsung Glaaxy M32) ਲਾਂਚ ਕਰ ਦਿੱਤਾ ਹੈ। ਫ਼ੋਨ ਦੇ ਦੋ ਵੈਰੀਏਂਟਸ ਦੇ ਨਾਲ ਭਾਰਤੀ ਬਾਜ਼ਾਰ ਵਿਚ ਉਤਾਰਿਆ ਗਿਆ ਹੈ, ਜਿਸ ਦੀ ਕੀਮਤ 14,999 ਰੁਪਏ ਹੈ। ਫੋਨ ਵਿੱਚ 64 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਲਾਇਆ ਗਿਆ ਹੈ। ਇਸ ਦੇ ਨਾਲ ਹੀ 6000mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਤੁਸੀਂ 28 ਜੂਨ ਨੂੰ ਐਮੇਜ਼ੌਨ ਤੋਂ ਖ਼ਰੀਦ ਸਕਦੇ ਹੋ।


ਇਹ ਹੈ ਕੀਮਤ


ਸੈਮਸੰਗ ਗੈਲੈਕਸੀ ਐਮ32 (Samsung Glaaxy M32) ਨੂੰ ਦੋ ਵੈਰੀਐਂਟਸ ਨਾਲ ਭਾਰਤ ਵਿਚ ਲਾਂਚ ਕੀਤਾ ਗਿਆ ਹੈ। ਫੋਨ ਦੀ 4 ਜੀਬੀ ਰੈਮ 64 ਜੀਬੀ ਇੰਟਰਨਲ ਸਟੋਰੇਜ ਵਾਲੇ ਵੈਰੀਐਂਟ ਦੀ ਕੀਮਤ 14,999 ਰੁਪਏ ਦੀ ਕੀਮਤ ਹੈ। ਇਸ ਦੇ 6 ਜੀਬੀ ਰੈਮ ਤੇ 128 ਜੀਬੀ ਵਾਲੇ ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ ਤੁਸੀਂ 16,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਦੀ ਪਹਿਲੀ ਸੇਲ 28 ਜੂਨ ਨੂੰ ਹੋਵੇਗੀ। ਤੁਸੀਂ ਸੈਮਸੰਗ ਦੇ ਇਸ ਫੋਨ ਨੂੰ ਐਮੈਜ਼ੌਨਨ ਤੋਂ ਖਰੀਦ ਸਕੋਗੇ।


ਸਪੈਸੀਫ਼ਿਕੇਸ਼ਨਜ਼


ਸੈਮਸੰਗ ਗੈਲੈਕਸੀ ਐਮ32 (Samsung Glaaxy M32) ਸਮਾਰਟਫੋਨ 'ਚ 6.4 ਇੰਚ ਦੀ ਫੁੱਲ ਐੱਚਡੀ + AMOLED ਡਿਸਪਲੇਅ ਦਿੱਤੀ ਗਈ ਹੈ, ਜਿਸਦਾ ਰਿਫਰੈਸ਼ ਰੇਟ 90Hz ਹੋ ਸਕਦਾ ਹੈ। ਫੋਨ ਐਂਡਰਾਇਡ 11 ਬੇਸਡ One UI ਓਪਰੇਟਿੰਗ ਊਡੇਯ ਸਿਸਟਮ ਕੰਮ ਕਰੇਗਾ। ਇਸ ਫੋਨ ਵਿੱਚ ਪ੍ਰਫਾਰਮੈਂਸ ਲਈ Media Tek Helio G80 ਪ੍ਰੋਸੈਸਰ ਵਰਤਿਆ ਗਿਆ ਹੈ। ਇਸ ਵਿੱਚ 6 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।


ਕੈਮਰਾ


ਸੈਮਸੰਗ ਗੈਲੈਕਸੀ ਐਮ32 (Samsung Glaaxy M32) ਸਮਾਰਟਫੋਨ ਵਿਚ ਫੋਟੋਗ੍ਰਾਫੀ ਲਈ ਕੁਐਡ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ, ਜਿਸਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਨਾਲ ਹੀ ਫੋਨ 8 ਮੈਗਾਪਿਕਸਲ ਦਾ ਅਲਟ੍ਰਾ ਵਾਲਡ ਸੈਂਸਰ, 2 ਮੈਗਾਪਿਕਸਲ ਦਾ ਡੇਪਥ ਸੇਂਸਰ ਅਤੇ 2 ਮੈਗਾਪਿਕਸਲ ਦਾ ਮੈਕਰੋ ਲੈਨ ਦਿੱਤਾ ਗਿਆ ਹੈ। ਸੈਲਫੀ ਤੇ ਵੀਡੀਓ ਕਾਲਿੰਗਜ਼ ਲਈ ਫ਼ੋਨ ਵਿੱਚ 20 ਮੈਗਾਪਿਕਸਲ ਦਾ ਕੈਮਰਾ ਲੱਗਿਆ ਹੋਇਆ ਹੈ।


 


ਪਾਵਰ ਤੇ ਕਨੈਕਟਿਵਿਟੀ
ਪਾਵਰ ਲਈ ਸੈਮਸੰਗ ਗੈਲੈਕਸੀ ਐਮ32 (Samsung Glaaxy M32) 32 ਸਮਾਰਟਫੋਨ ਵਿਚ 6000mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟਿਵਟੀ ਲਈ ਸ਼ਾਮਲ ਵਾਇ-ਫ਼ਾਇ, ਬਲੂਟੂਥ, ਜੀਪੀਐਸ, ਯੂਐਸਬੀ ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਹ ਸਮਾਰਟ ਬਲੈਕ ਅਤੇ ਲੈਟ ਬਲੂ ਕਲਰ ਵਿਕਲਪਾਂ ਵਿਚ ਉਪਲਬਧ ਹੈ।