ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਤੇ ਵੌਇਸ ਕਾਲ ਅਤੇ ਵੀਡਿਓ ਕਾਲ ਨਾਲ ਤੁਸੀਂ ਦੂਰ ਬੈਠੇ ਲੋਕਾਂ ਨਾਲ ਗੱਲ ਕਰ ਸਕਦੇ ਹੋ। ਅਕਸਰ ਅਸੀਂ ਫੋਨ ਵਿਚ ਕਾਲ ਰਿਕਾਰਡ ਕਰਦੇ ਹਾਂ, ਪਰ ਕੰਪਨੀ ਨੇ ਵਟਸਐਪ ਵਿਚ ਇਹ ਫੀਚਰ ਨਹੀਂ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਇਕ ਟ੍ਰਿੱਕ ਦੱਸ ਰਹੇ ਹਾਂ, ਜਿਸਦੇ ਜ਼ਰੀਏ ਤੁਸੀਂ ਵਟਸਐਪ 'ਤੇ ਵੀ ਕਾਲ ਰਿਕਾਰਡ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਥਰਡ ਪਾਰਟੀ ਐਪ ਦੀ ਵਰਤੋਂ ਕਰਨੀ ਪਏਗੀ। 


 


ਇਹ ਯਾਦ ਰੱਖੋ ਕਿ ਵਟਸਐਪ ਕਾਲ ਨੂੰ ਰਿਕਾਰਡ ਕਰਨ ਤੋਂ ਪਹਿਲਾਂ, ਕਾਲ ਕਰਨ ਵਾਲੇ ਯੂਜ਼ਰ ਦੀ ਆਗਿਆ ਲੈਣੀ ਸਹੀ ਹੈ। ਯੂਜ਼ਰ ਦੀ ਇਜ਼ਾਜ਼ਤ ਲੈਣ ਤੋਂ ਬਾਅਦ ਹੀ ਵਟਸਐਪ 'ਤੇ ਕਾਲ ਰਿਕਾਰਡ ਕਰੋ। ਯੂਜ਼ਰ ਦੀ ਆਗਿਆ ਤੋਂ ਬਿਨਾਂ ਕਾਲਾਂ ਨੂੰ ਰਿਕਾਰਡ ਨਾ ਕਰੋ। 


 


WhatsApp 'ਤੇ ਇੰਜ ਕਰੋ Call record


-ਵਟਸਐਪ ਤੇ ਕਾਲ ਰਿਕਾਰਡ ਕਰਨ ਲਈ, ਪਹਿਲਾਂ ਗੂਗਲ ਪਲੇ ਸਟੋਰ ਤੋਂ Call Recorder- Cube ACR ਐਪ ਡਾਊਨਲੋਡ ਕਰੋ।

 

-ਹੁਣ ਡਾਉਨਲੋਡ ਕਰਨ ਤੋਂ ਬਾਅਦ, ਇਸਨੂੰ ਇੰਸਟਾਲ ਕਰੋ ਅਤੇ ਮੰਗੀ ਗਈ ਪਰਮਿਸ਼ਨ ਨੂੰ ਅਲੋ ਕਰੋ। 

 

-ਅਜਿਹਾ ਕਰਨ ਤੋਂ ਬਾਅਦ, ਵਟਸਐਪ 'ਤੇ ਜਾਓ ਅਤੇ ਉਸ ਚੈਟ 'ਤੇ ਜਾਓ ਜਿਸ 'ਤੇ ਤੁਸੀਂ ਕਾਲ ਨੂੰ ਰਿਕਾਰਡ ਕਰਨਾ ਚਾਹੁੰਦੇ ਹੋ।

 

-ਜੇ ਇਸ ਵਿੱਚ ਕੋਈ ਏਰਰ ਆਉਂਦਾ ਹੈ ਤਾਂ ਰਿਕਾਰਡਰ ਸੈਟਿੰਗ ਖੋਲ੍ਹੋ ਅਤੇ ਵੋਇਸ ਕਾਲ ਦੇ ਤੌਰ 'ਤੇ ਫੋਰਸ ਵੀਓਆਈਪੀ ਕਾਲ ਨੂੰ ਚੁਣੋ। 

 

-ਹੁਣ ਦੁਬਾਰਾ ਕਾਲ ਕਰੋ ਅਤੇ ਵਟਸਐਪ ਕਾਲ ਨੂੰ ਰਿਕਾਰਡ ਕਰਨ ਲਈ ਦੁਬਾਰਾ ਉਹੀ ਪ੍ਰਕਿਰਿਆ ਦੁਹਰਾਓ।