Galaxy Note 9 ਪਿੱਛੋਂ ਹੁਣ S7 edge ਨੂੰ ਲੱਗੀ ਅੱਗ
ਏਬੀਪੀ ਸਾਂਝਾ
Updated at:
23 Sep 2018 01:43 PM (IST)
NEXT
PREV
ਚੰਡੀਗੜ੍ਹ: ਸੈਮਸੰਗ ਗਲੈਕਸੀ ਨੋਟ 9 ਵਿੱਚ ਅੱਗ ਲੱਗਣ ਬਾਅਦ ਹੁਣ ਸੈਮਸੰਗ ਗਲੈਕਸੀ ਨੋਟ 7 ਐੱਜ ਨੂੰ ਅੱਗ ਲੱਗ ਗਈ। ਪੂਰੀ ਘਟਨਾ ਨੂੰ ਫੋਨ ਦੇ ਮਾਲਕ ਦੇ ‘ਰੈਡਡਿਟ’ ’ਤੇ ਪੋਸਟ ਕੀਤਾ ਹੈ। ਆਪਣੀ ਪੋਸਟ ਵਿੱਚ ਯੂਜ਼ਰ ਨੇ ਕਿਹਾ ਕਿ ਉਹ ਫੋਨ ਦੇ ਨਜ਼ਦੀਕ ਨਹੀਂ ਸੀ, ਨਹੀਂ ਤਾਂ ਉਸ ਨੂੰ ਵੀ ਸੱਟ ਲੱਗ ਸਕਦੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਨਿਊਯਾਰਕ ਵਿੱਚ ਇੱਕ ਮਹਿਲਾ ਦੇ ਸੈਮਸੰਗ ਗਲੈਕਸੀ ਨੋਟ 9 ਨੂੰ ਵੀ ਅਚਾਨਕ ਅੱਗ ਲੱਗ ਗਈ ਸੀ। ਮਹਿਲਾ ਪਹਿਲਾਂ ਹੀ ਕੰਪਨੀ ਖ਼ਿਲਾਫ਼ ਕੇਸ ਫਾਈਲ ਕਰ ਚੁੱਕੀ ਹੈ।
ਯੂਜ਼ਰ ਰੋਖਾਨਾ ਮੁਤਾਬਕ ਫੋਨ ਦੋ ਸਾਲ ਪੁਰਾਣਾ ਹੈ। ਫੋਨ ਰੋਖਾਨਾ ਦੀ ਪੈਂਟ ਦੇ ਪਿੱਛੇ ਵਾਲੀ ਜੇਬ੍ਹ ਵਿੱਚ ਪਿਆ ਸੀ। ਜਦੋਂ ਉਸ ਨੇ ਫੋਟੋ ਖਿੱਚਣ ਲਈ ਫੋਨ ਨੂੰ ਜੇਬ੍ਹ ਵਿੱਚੋਂ ਬਾਹਰ ਕੱਢਿਆ ਤਾਂ ਪਹਿਲਾਂ ਫੋਨ ਹੈਂਗ ਹੋਇਆ ਤੇ ਫਿਰ ਪੂਰੀ ਤਰ੍ਹਾਂ ਬੰਦ ਹੋ ਗਿਆ। ਉਸ ਨੇ ਫੋਨ ਨੂੰ ਵਾਪਸ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਚਾਲੂ ਨਹੀਂ ਹੋਇਆ। ਇਸ ਦੇ ਕੁਝ ਸਕਿੰਟਾਂ ਬਾਅਦ ਰੋਖਾਨਾ ਨੇ ਜਿਵੇਂ ਹੀ ਫੋਨ ਉਲਟਾ ਰੱਖਿਆ, ਫੋਨ ਨੂੰ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਉਸ ਨੇ ਕਿਚਨ ਵਾਲੀ ਥਾਂ ਫੋਨ ਰੱਖਿਆ ਸੀ। ਇੱਕ ਸਮੇਂ ਤਾਂ ਅਜਿਹਾ ਲੱਗਾ ਜਿਵੇਂ ਪੂਰੀ ਥਾਂ ਨੂੰ ਅੱਗ ਲੱਗ ਜਾਏਗੀ।
ਇਸ ਦੇ ਬਾਅਦ ਯੂਜ਼ਰ ਆਪਣੇ ਫੋਨ ਨੂੰ ਲੈ ਕੇ ਕਸਟਮਰ ਸਰਵਿਸ ਸੈਂਟਰ ਗਿਆ ਜਿੱਥੇ ਉਸ ਨੂੰ ਕਿਹਾ ਗਿਆ ਕਿ ਫੋਨ ਦਾ ਕੁਝ ਨਹੀਂ ਹੋ ਸਕਦਾ ਕਿਉਂਕਿ ਫੋਨ ਦੀ ਵਾਰੰਟੀ ਖ਼ਤਮ ਹੋ ਗਈ ਹੈ। ਇਸ ਮਾਮਲੇ ਸਬੰਧੀ ਅਮਰੀਕਾ ਦਾ ਸੈਮਸੰਗ ਸਪੋਰਟ ਰੋਖਾਨਾ ਦੇ ਸੰਪਰਕ ਵਿੱਚ ਹੈ ਤੇ ਡਿਵਾਈਸ ਦੀ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
ਰੋਖਾਨਾ ਨੇ ਖ਼ੁਲਾਸਾ ਕੀਤਾ ਕਿ ਜਦੋਂ ਉਹ ਸੜਿਆ ਫੋਨ ਲੈ ਕੇ ਲੋਕਲ ਸਟੋਰ ਗਿਆ ਤਾਂ ਉੱਥੇ ਉਸ ਨੂੰ ਸੜੇ ਫੋਨ ਬਦਲੇ ਸੈਮਸੰਗ ਗਲੈਕਸੀ ਐਸ9 ਦੀ ਪੇਸ਼ਕਸ਼ ਕੀਤੀ ਗਈ ਤੇ ਨਾਲ ਹੀ ਕੁਝ ਪੇਪਰ ਵਰਕ ਕਰਨ ਲਈ ਕਿਹਾ ਗਿਆ। ਸਟੋਰ ਵਾਲਿਆਂ ਉਸ ਨੂੰ ਸੋਸ਼ਲ ਮੀਡੀਆ ਤੋਂ ਫੋਨ ਨੂੰ ਅੱਗ ਲੱਗਣ ਸਬੰਧੀ ਸਾਰੀਆਂ ਫੋਟੋਆਂ ਤੇ ਪੋਸਟਾਂ ਹਟਾਉਣ ਲਈ ਵੀ ਕਿਹਾ ਤਾਂ ਕਿ ਕੰਪਨੀ ਦਾ ਨੁਕਸਾਨ ਨਾ ਹੋਏ।

- - - - - - - - - Advertisement - - - - - - - - -