ਸੈਮਸੰਗ ਲਿਆ ਰਹੀ ਦੁਨੀਆ ਦਾ ਪਹਿਲਾ ਮੁੜਨ ਵਾਲਾ ਫੋਨ, ਕੀਮਤ ਸਵਾ ਲੱਖ
ਏਬੀਪੀ ਸਾਂਝਾ | 17 Jun 2018 12:26 PM (IST)
ਨਵੀ ਦਿੱਲੀ: ਸੈਮਸੰਗ ਆਪਣੇ ਫੋਲਡਏਬਲ ਗੈਲੈਕਸੀ X ਸਮਾਰਟਫੋਨ ਨੂੰ ਅਗਲੇ ਸਾਲ ਲਾਂਚ ਕਰ ਸਕਦਾ ਹੈ। ਕੋਰੀਅਨ ਟਾਈਮਜ਼ ਦੀ ਰਿਪੋਰਟ ਮੁਤਾਬਕ ਫੋਨ ਦੀ ਕੀਮਤ 2 ਮਿਲੀਅਨ ਹੋ ਸਕਦੀ ਹੈ ਯਾਨੀ ਇਕ ਲੱਖ 25,000 ਰੁਪਏ। ਸੈਮਸੰਗ ਨੇ ਇਸ ਫੋਲਡਏਬਲ ਡਿਵਾਈਸ ਨੂੰ ਲੈ ਕੇ ਇਹ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਕੰਪਨੀ ਇਸ ਡੀਵਾਈਸ ਦੀ ਮਦਦ ਨਾਲ ਯੂਜਰਜ਼ ਨੂੰ ਲਾਜਵਾਬ ਕੁਆਲਿਟੀ ਦੇਵੇਗੀ। ਸੈਮਸੰਗ ਦੇ ਮੋਬਾਈਲ ਚੀਫ ਡੀਜੇ ਅੋਹ ਨੇ ਕਿਹਾ ਕਿ ਫੋਲਡਏਬਲ ਡਿਵਾਈਸ ਨੂੰ ਲੈ ਕੇ ਸੈਮਸੰਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਯੂਜਰਜ਼ ਨੂੰ ਬਿਹਤਰ ਅਨੁਭਵ ਦੇਣ ਲਈ ਇਸ ਨੂੰ ਨਵੀਂ ਕੈਟਾਗਰੀ 'ਚ ਲਾਂਚ ਕੀਤਾ ਜਾਵੇਗਾ। ਜਾਣੋ ਸੈਮਸੰਗ ਗੈਲੇਕਸੀ X ਦੀ ਖਾਸੀਅਤ: ਸੈਮਸੰਗ ਗੈਲੇਕਸੀ X 'ਚ 7.3 ਇੰਚ ਦੀ OLED ਸਕ੍ਰੀਨ ਹੋਵੇਗੀ ਜੋ ਫੋਲਡ ਹੋਣ ਤੋਂ ਬਾਅਦ 4.5 ਇੰਚ ਦੀ ਬਣ ਜਾਵੇਗੀ। ਫੋਨ ਦੇ ਇੱਕ ਪ੍ਰੋਟੋਟਾਈਪ ਨੂੰ ਅਗਲੇ ਸਾਲ ਯੂਰਪ ਤੇ ਯੂਐਸ ਦੇ ਲਾਸ ਵੇਗਾਸ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਫੋਨ ਦੇ ਕੁਝ ਹੀ ਯੂਨਿਟ ਲਾਂਚ ਕੀਤੇ ਜਾਣਗੇ। ਸੈਮਸੰਗ ਇਕਲੌਤੀ ਅਜਿਹੀ ਕੰਪਨੀ ਨਹੀਂ ਹੈ ਜੋ ਫੋਲਡਏਬਲ ਫੋਨ 'ਤੇ ਕੰਮ ਕਰ ਰਹੀ ਹੈ। ਇਸ ਸੂਚੀ 'ਚ ਐਲਜੀ, ਹੁਵਾਵੇ ਤੇ ZTE ਜਿਹੇ ਫੋਨ ਸ਼ਾਮਲ ਹਨ। ਰਿਪਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਇਸ ਫੋਨ ਨੂੰ ਨਵੰਬਰ 'ਚ ਬਣਾਉਣਾ ਸ਼ੁਰੂ ਕਰੇਗੀ ਤੇ ਦਸੰਬਰ 'ਚ ਲਾਂਚ ਕੀਤਾ ਜਾਵੇਗਾ।