Samsung ਦਾ 2 ਇੰਨ 1 ਟੇਬਲੇਟ
ਏਬੀਪੀ ਸਾਂਝਾ | 16 Oct 2016 02:20 PM (IST)
ਨਵੀਂ ਦਿੱਲੀ : ਮਸ਼ਹੂਰ ਕੋਰੀਅਨ ਕੰਪਨੀ ਸੈਮਸੰਗ ਨੇ ਭਾਰਤੀ ਬਾਜ਼ਾਰ ਵਿੱਚ ਨਵਾਂ ਟੇਬਲੇਟ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਵੱਲੋਂ ਲਾਂਚ ਕੀਤੇ ਜਾਣ ਵਾਲੇ ਇਸ 2 ਇੰਨ 1 ਟੇਬਲੇਟ ਦਾ ਨਾਮ ਹੋਵੇਗਾ "ਗਲੈਕਸੀ ਟੈਬਪ੍ਰੋ ਐਸ ਗੋਲਡ ਐਡੀਸ਼ਨ" । ਸੈਮਸੰਗ ਵੱਲੋਂ ਲਾਂਚ ਕੀਤਾ ਜਾਣ ਵਾਲਾ ਟੇਬਲੇਟ ਪਿਛਲੇ ਵਰੀਅੰਟ ਗੈਲਕੇਸੀ ਟੈਬਪ੍ਰੋ ਦਾ ਅਪਗ੍ਰੇਡ ਵਰਜਣ ਹੋਵੇਗਾ। ਕੰਪਨੀ ਨੇ ਇਸ ਟੇਬਲੇਟ ਵਿੱਚ ਟੱਚ ਪੈਡ ਅਤੇ ਕੀ-ਬੋਰਡ ਦੇ ਨਾਲ ਵਿੰਡੋਜ਼ 10 ਦੀ ਸੁਵਿਧਾ ਦੇ ਰਹੀ ਹੈ। ਜਿਸ ਦੇ ਕਾਰਨ ਟੇਬਲੇਟ ਨੂੰ ਇੱਕ ਲੈਪਟਾਪ ਦੀ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ। ਟੇਬਲੇਟ ਵਿੱਚ ਯੂਸਬੀ ਅਤੇ ਐਡੀਐਮਆਈ ਪੋਰਟ ਨਾ ਹੋਣ ਕਾਰਨ ਕੁੱਝ ਖ਼ਾਮੀਆਂ ਵੀ ਹਨ। ਕੰਪਨੀ ਇਸ ਟੇਬਲੇਟ ਵਿੱਚ 8 ਜੀਬੀ ਦੀ ਰੈਮ ਅਤੇ 256 ਜੀਬੀ ਦੀ ਸਟੋਰੇਜ ਮੁਹੱਈਆ ਕਰਵਾ ਰਹੀ ਹੈ। ਟੇਬਲੇਟ ਦੀ ਸਟੋਰੇਜ ਨੂੰ ਮਾਈਕਰੋ ਐਸ ਡੀ ਕਾਰਡ ਦੇ ਜਰੀਏ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿੱਚ 2160×1440 ਪਿਕਸਲ ਦੀ ਸਕਰੀਨ ਵੀ ਦਿੱਤੀ ਗਈ ਹੈ। ਪ੍ਰੋਸੈੱਸਰ ਦੀ ਗੱਲ ਕੀਤੀ ਜਾਵੇ ਤਾਂ ਇਸ ਟੇਬਲੇਟ ਵਿੱਚ 2.2GHz ਦਾ ਇੰਟਲ ਦਾ ਕੌਰ ਐਮ 3 ਪ੍ਰੋਸੈੱਸਰ ਦਿੱਤਾ ਗਿਆ ਹੈ। ਕੰਪਨੀ ਇਸ ਟੇਬਲੇਟ ਨੂੰ 5,200mAh ਦੀ ਬੈਟਰੀ ਨਾਲ ਪਾਵਰ ਕਰ ਰਹੀ ਹੈ। ਇਸ ਤੋਂ ਇਲਾਵਾ ਟੇਬਲੇਟ ਵਿੱਚ 5 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਟੇਬਲੇਟ ਦੀ ਕੀਮਤ 66,000 ਤੱਕ ਦਾ ਆਸ ਪਾਸ ਹੋ ਸਕਦੀ ਹੈ।