ਚੰਡੀਗੜ੍ਹ: ਇਸੇ ਮਹੀਨੇ ਸੈਮਸੰਗ ਐਮ ਸੀਰੀਜ਼ ਦੇ ਫੋਨ ਲਾਂਚ ਕਰੇਗਾ। M10 ਤੇ M20 ਮਾਡਲ ਇਸੇ ਮਹੀਨੇ ਲਾਂਚ ਹੋਣਗੇ। M30 ਫੋਨ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਬਜਟ ਤੇ ਦਰਮਿਆਨੇ ਭਾਅ ਵਾਲੇ ਫੋਨ ਦੀ ਰੇਂਜ ਵਿੱਚ ਸੈਮਸੰਗ ਨੂੰ ਸ਼ਿਓਮੀ ਵੱਡੀ ਟੱਕਰ ਦੇ ਰਿਹਾ ਹੈ। ਕਾਊਂਟਰਪੁਆਇੰਟ ਦੇ ਰਿਸਰਚ ਨਿਰਦੇਸ਼ਕ ਨੀਲ ਸ਼ਾਹ ਮੁਤਾਬਕ ਭਾਰਤ ਵਿੱਚ ਗਲੋਬਲ ਲਾਂਚਿੰਗ ਹੋਣ ਨਾਲ ਕੰਪਨੀ ਨੂੰ ਲਾਹਾ ਮਿਲੇਗਾ। ਸੈਮਸੰਗ ਨੇ ਤਿੰਨਾਂ ਫੋਨਾਂ ਵਿੱਚ ਇਨਫਿਨਿਟੀ ਵੀ ਜਾਂ ਇਨਫਿਨਿਟੀ ਯੂ ਸੀਰੀਜ਼ ਦੀ ਨਾਚ ਡਿਸਪਲੇਅ ਹੋਏਗੀ। ਨੌਚ ਡਿਸਪਲੇਅ ਆਮ ਤੌਰ ’ਤੇ ਸੈਮਸੰਗ ਦੇ ਹਾਈ ਐਂਡ ਫੋਨ ਵਿੱਚ ਹੁੰਦੀ ਸੀ। ਫੀਚਰਸ ਦੀ ਗੱਲ ਕੀਤੀ ਜਾਏ ਤਾਂ ਸੈਮਸੰਗ M10 ਵਿੱਚ 6.02 ਇੰਚ ਦੀ ਡਿਸਪਲੇਅ ਹੋਏਗੀ। ਇਹ ਔਕਟਾ ਕੋਰ ਆਈਕਸੀਨਾਸ 7870 ਪ੍ਰੋਸੈਸਰ, 3 GB ਰੈਮ ਤੇ 16/32GB ਸਟੋਰੇਜ ਨਾਲ ਲੈਸ ਹੋਏਗਾ। ਦੂਜੇ ਫੋਨ ਸੈਮਸੰਗ M20 ਵਿੱਚ 6.13 ਇੰਚ ਦੀ ਡਿਸਪਲੇਅ ਦਿੱਤੀ ਜਾਏਗੀ। ਇਹ 3GB ਤੇ 4GB ਰੈਮ ਦੇ ਦੋ ਵਰਸ਼ਨਾਂ ਵਿੱਚ ਉਪਲੱਬਦ ਹੋਏਗਾ ਜਿਨ੍ਹਾਂ ਦੀ ਸਟੋਰੇਜ 32/64GB ਹੋਏਗੀ। ਦੋਨਾਂ ਮਾਡਲਾਂ ਵਿੱਚ 13MP ਦਾ ਰੀਅਰ ਤੇ 5MP ਦਾ ਫਰੰਟ ਕੈਮਰਾ ਦਿੱਤਾ ਜਾਏਗਾ। ਦੋਵੇਂ ਫੋਨ ਐਂਡ੍ਰੌਇਡ 8.1 ਓਰੀਓ ਆਪਰੇਟਿੰਗ ਸਿਸਟਮ ’ਤੇ ਕੰਮ ਕਰਨਗੇ। ਸੈਮਸੰਗ M10 ਵਿੱਚ 3500mAh ਜਦਕਿ ਸੈਮਸੰਗ M20 ਵਿੱਚ 5000mAh ਦੀ ਬੈਟਰੀ ਦਿੱਤੀ ਜਾਏਗੀ। ਕੀਮਤ ਦੀ ਗੱਲ ਕੀਤੀ ਜਾਏ ਤਾਂ ਸੈਮਸੰਗ M10 ਦੀ ਕੀਮਤ 10 ਹਜ਼ਾਰ ਜਦਕਿ ਸੈਮਸੰਗ M20 ਦੀ ਕੀਮਤ 15 ਹਜ਼ਾਰ ਰੁਪਏ ਹੈ।