ਚੰਡੀਗੜ੍ਹ: ਸੈਮਸੰਗ ਨੇ ਆਪਣਾ ਨਵਾਂ ਕਲੇਮਸ਼ੈਲ ਸਮਾਰਟਫੋਨ, ਯਾਨੀ W2019 ਲਾਂਚ ਕਰ ਦਿੱਤਾ ਹੈ। ਫੋਨ ਦੀ ਖਾਸੀਅਤ ਇਹ ਹੈ ਕਿ ਇਹ ਦੋ ਡਿਸਪਲੇਅ ਤੇ ਫਿਜ਼ੀਕਲ ਕੀਬੋਰਡ ਨਾਲ ਆਉਂਦਾ ਹੈ। ਕੰਪਨੀ ਨੇ ਸਮਾਰਟਫੋਨ ਦੀ ਕੀਮਤ ਬਾਰੇ ਹਾਲੇ ਕੋਈ ਖ਼ੁਲਾਸਾ ਨਹੀਂ ਕੀਤਾ ਪਰ ਇੰਨਾ ਪਤਾ ਲੱਗਿਆ ਹੈ ਕਿ ਫੋਨ ਚੀਨ ਯੂਨੀਕਾਮ ਐਕਸਕਲਿਊਸਿਵ ਹੋਏਗਾ ਜਿਸ ਦੀ ਕੀਮਤ 1,04,182 ਰੁਪਏ ਹੋ ਸਕਦੀ ਹੈ। W2019 ਵਿੱਚ 4.2 ਇੰਚ ਦੇ ਸੁਪਰ ਇਮੋਲੇਟਿਡ ਡਿਸਪਲੇਅ ਦਿੱਤੇ ਗਏ ਹਨ। ਦੋਵਾਂ ਵਿੱਚ ਸਕਰੀਨਾਂ ਹਨ। ਫੋਨ ਸਨੈਪਡਰੈਗਨ 845 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਫੋਨ ਦੀ ਬੈਟਰੀ 3070mAh ਹੈ। ਇਹ 6GB ਰੈਮ ਤੇ 128 GB/256 GB ਸਟੋਰੇਜ ਨਾਲ ਆਉਂਦਾ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਫੋਨ ਵਿੱਚ 3.5mm ਹੈਡਫੋਨ ਜੈਕ ਦੀ ਸੁਵਿਧਾ ਨਹੀਂ ਦਿੱਤੀ ਗਈ। ਡਿਜ਼ਾਈਨ ਦੇ ਮਾਮਲੇ ਵਿੱਚ ਫੋਨ ਦਾ ਆਕਾਰ ਆਇਤਾਕਾਰ ਵਰਗਾ ਹੈ। ਪਲਾਸਟਿਕ ਬਾਡੀ ਨਾਲ ਇਸ ਨੂੰ ਮੈਟੇਲਿਕ ਫਿਨਿਸ਼ ਦਿੱਤੀ ਗਈ ਹੈ। ਫੋਨ ਡੂਅਲ ਕੈਮਰੇ 12+12 MP ਨਾਲ ਲੈਸ ਹੈ। ਫਰੰਟ ਕੈਮਰਾ 8 MP ਦਾ ਹੈ। ਫੋਨ ਵਿੱਚ ਸਾਰੇ ਜ਼ਰੂਰੀ ਸੈਂਸਰ ਦਿੱਤੇ ਗਏ ਹਨ। ਚਾਰਜਿੰਗ ਲਈ ਯੂਐਸਬੀ ਟਾਈਪ ਸੀ ਪੋਰਟ ਵੀ ਦਿੱਤਾ ਗਿਆ ਹੈ।