1. ਫ਼ੋਨ ਦੇ ਪਾਣੀ 'ਚ ਪੈ ਜਾਣ 'ਤੇ ਸਭ ਤੋਂ ਪਹਿਲਾਂ ਫੋਨ ਸਵਿੱਚ ਆਫ਼ ਕਰ ਦਿਓ। ਕਿਸੇ ਵੀ ਬਟਨ ਦੇ ਇਸਤੇਮਾਲ ਨਾਲ ਸ਼ਾਟ ਸਰਕਟ ਹੋ ਸਕਦਾ ਹੈ। 2. ਗਿੱਲੇ ਫ਼ੋਨ ਨੂੰ ਸਵਿੱਚ ਆਫ਼ ਕਰ ਸਾਰੀਆਂ ਐਕਸੈਸਰੀਜ਼ ਨੂੰ ਵੱਖ ਕਰ ਦਿਓ ਯਾਨੀ ਬੈਟਰੀ, ਸਿੰਮ, ਮੈਮਰੀ ਕਾਰਡ ਨੂੰ ਅਲੱਗ ਕਰ ਦੇਣਾ ਚਾਰੀਦਾ ਹੈ। ਇਨ੍ਹਾਂ ਨੂੰ ਵੱਖ ਕਰਨ 'ਤੇ ਸ਼ਾਟ ਸਰਕਟ ਦਾ ਖ਼ਤਰਾ ਘੱਟ ਹੋ ਜਾਵੇਗਾ। 3. ਫ਼ੋਨ ਨੂੰ ਸੁਕਾਉਣ ਲਈ ਪੇਪਰ ਨੈਪਕਿਨ ਦਾ ਇਸਤੇਮਾਲ ਕਰੋ। ਸੁਖਾਉਣ ਲਈ ਹੇਅਰ ਡਰਾਇਰ ਦਾ ਇਸਤੇਮਾਲ ਕਦੇ ਨਾ ਕਰੋ। ਇਸ ਨਾਲ ਫ਼ੋਨ ਦੇ ਸਰਕਿਟਜ਼ ਪਿਘਲ ਸਕਦੇ ਹਨ। 4.ਫ਼ੋਨ ਨੂੰ ਸੁਖਾਉਣ ਦਾ ਇੱਕ ਹੋਰ ਬਿਹਤਰ ਤਰੀਕਾ ਹੈ ਇਸ ਨੂੰ ਚਾਵਲਾਂ 'ਚ ਦਬਾਉਣਾ। ਚਾਵਲ ਬੜੀ ਤੇਜ਼ੀ ਨਾਲ ਨਮੀ ਸੋਖਦੇ ਹਨ। 5.Silica gel pack ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਇਹ ਜੈਲ ਪੈਕ ਜੁੱਤਿਆਂ ਦੇ ਡੱਬਿਆਂ 'ਚ ਰੱਖੇ ਜਾਂਦੇ ਹਨ। ਇਨ੍ਹਾਂ 'ਚ ਚਾਵਲਾਂ ਤੋਂ ਜ਼ਿਆਦਾ ਤੇਜ਼ੀ ਨਾਲ ਸੋਖਣ ਦੀ ਤਾਕਤ ਹੁੰਦੀ ਹੈ। 6. ਆਪਣੇ ਫ਼ੋਨ ਨੂੰ ਘੱਟੋ-ਘੱਟ 24 ਘੰਟਿਆਂ ਤੱਕ ਸਿਲਿਕਾ ਪੈਕ ਜਾਂ ਫਿਰ ਚਾਵਲਾਂ ਦੇ ਬਰਤਨ 'ਚ ਰੱਖੋ। ਜਦ ਤੱਕ ਫ਼ੋਨ ਪੂਰੀ ਤਰ੍ਹਾਂ ਸੁੱਕ ਨਾ ਜਾਏ ਆਨ ਨਾ ਕਰੋ। 7. ਹੈੱਡਫੋਨ ਜੈੱਕ ਤੇ ਯੂਐਸਬੀ ਪੋਰਟ ਦਾ ਇਸਤੇਮਾਲ ਪੂਰੀ ਤਰ੍ਹਾਂ ਸੁੱਕਣ ਤੱਕ ਨਾ ਕਰੋ।