ਨਵੀਂ ਦਿੱਲੀ: ਇੰਟਰਨੈੱਟ ‘ਤੇ ਧੋਖਾ ਦੇਣਾ ਹੁਣ ਆਮ ਗੱਲ ਹੋ ਗਈ ਹੈ। ਜਿੱਥੇ ਤੁਹਾਡੇ ਪਰਸਨਲ ਡੇਟਾ ਤੇ ਅਕਾਉਂਟ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਤੁਹਾਡੇ ਅਕਾਉਂਟ ਨੂੰ ਵੀ ਹੈਕ ਕੀਤਾ ਜਾਂਦਾ ਹੈ। ਹੁਣ ਸਕੈਮ ਕਰਨ ਵਾਲੇ ਲੋਕ ਤੁਹਾਡੇ ਵ੍ਹੱਟਸਐਪ ਨੂੰ ਵੀ ਟਾਰਗੇਟ ਕਰ ਰਹੇ ਹਨ। ਕਈ ਯੂਜ਼ਰਸ ਇਸ ਗੱਲ ਦੀ ਸ਼ਿਕਾਇਤ ਕਰ ਚੁੱਕੇ ਹਨ।

ਵ੍ਹੱਟਸਐਪ ਅਕਾਉਂਟ ਦੀ ਛੇੜਛਾੜ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਟੈਕਰਡਾਰ ਦੀ ਰਿਪੋਰਟ ਮੁਤਾਬਕ ਅਜਿਹਾ ਵੈੱਬਸਾਈਟ ਲਿੰਕ ‘ਤੇ ਕਲਿਕ ਕਰਨ ਨਾਲ ਹੋ ਰਿਹਾ ਹੈ। ਅਜਿਹਾ ਕਰਨ ਲਈ ਸਕੈਮਰਸ ਸਭ ਤੋਂ ਪਹਿਲਾਂ ਇੱਕ ਫੇਕ ਵੈਰੀਫਿਕੇਸ਼ਨ ਮੈਸੇਜ ਭੇਜਦੇ ਹਨ। ਇਸ ਤੋਂ ਬਾਅਦ ਯੂਜ਼ਰਸ ਕੈਮਰਸ ਦੇ ਜਾਲ ‘ਚ ਫਸ ਜਾਂਦੇ ਹਨ।

ਵੈਰੀਫਿਕੇਸ਼ਨ ਮੈਸੇਜ ਕੋਡ ਦੇ ਨਾਲ ਨਹੀਂ ਆਉਂਦਾ। ਇਸ ਤੋਂ ਇਲਾਵਾ ਲਿੰਕ ‘ਚ ਇੱਕ ਅਜਿਹਾ ਕੋਡ ਹੁੰਦਾ ਹੈ ਜੋ ਵੈੱਬਸਾਈਟ ਨਾਲ ਜੁੜਿਆ ਹੁੰਦਾ ਹੈ। ਵ੍ਹੱਟਸਐਪ ਯੂਜ਼ਰਸ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਵ੍ਹੱਟਸਐਪ ਸੈੱਟਅਪ ਲਈ ਕੋਈ ਵੀ ਵੈਰੀਫਿਕੇਸ਼ਨ ਕੋਡ ਨੂੰ ਮੰਗਵਾ ਸਕਦਾ ਹੈ।

ਇਸ ਸਕੈਮ ਬਾਰੇ ਗਲਫ ਨਿਊਜ਼ ਨੇ ਜਾਣਕਾਰੀ ਦਿੱਤੀ ਹੈ। ਉਹ ਸਭ ਯੂਜ਼ਰਸ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਲਿੰਕ ‘ਤੇ ਕਲਿੱਕ ਨਾ ਕਰੋ।