ਮੋਬਾਈਲ ਗੇਮ ਦੀ ਸ਼ੁਰੂਆਤ ਉਸੇ ਲੜਾਕੂ ਜਹਾਜ਼ ਮਿੱਗ-21 ਤੋਂ ਕੀਤੀ ਗਈ ਹੈ ਜਿਸ ਨੂੰ ਉਡਾਉਂਦੇ ਹੋਏ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦਾ ਐਫ-16 ਡੇਗਿਆ ਸੀ। ਉਹ ਮਿੱਗ-21 ਜਹਾਜ਼ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਸ਼ੁਰੂਆਤ ‘ਚ ਇਹ ਸਿੰਗਲ ਪਲੇਅਰ ਮੋਡ ‘ਤੇ ਪੇਸ਼ ਹੋਵੇਗੀ। ਬਾਅਦ ‘ਚ ਇਸ ਨੂੰ ਮਲਟੀ ਪਲੇਅਰ ਮੋਡ ‘ਚ ਬਦਲਿਆ ਜਾਵੇਗਾ।
ਮੋਬਾਈਲ ਗੇਮ ‘ਚ ਮਿੱਗ-21 ਤੋਂ ਇਲਾਵਾ ਭਵਿੱਖ ‘ਚ ਏਅਰਫੋਰਸ ‘ਚ ਸ਼ਾਮਲ ਹੋਣ ਵਾਲੇ ਰਾਫੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੋਬਾਈਲ ਗੇਮ ਦਾ ਵੀਡੀਓ ਏਅਰਫੋਰਸ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਦਿਖਾਇਆ ਗਿਆ ਕਿ ਗੇਮ ‘ਚ ਕਈ ਚੈਲੰਜ ਹੋਣਗੇ ਜੋ ਯੂਜ਼ਰਸ ਫ੍ਰੈਂਡਲੀ ਹੋਣਗੇ। ਏਅਰਫੋਰਸ ਦੇ ਹੈੱਡਕੁਆਟਰ ਦਿੱਲੀ ‘ਚ ਵਿੰਗ ਕਮਾਂਡਰ ਅਨੁਪਮ ਬੈਨਰਜੀ ਨੇ ਕਿਹਾ ਕਿ ਏਅਰਫੋਰਸ 31 ਜੁਲਾਈ ਨੂੰ ਵੀਡੀਓ ਗੇਮ ਲੌਂਚ ਕਰੇਗਾ।