ਨਵੀਂ ਦਿੱਲੀ: ਮਾਰਕਿਟ ‘ਚ ਕਈ ਅਜਿਹੇ ਐਪਸ ਹਨ ਜਿਨ੍ਹਾਂ ‘ਤੇ ਤੁਸੀਂ ਕੁਝ ਅਸਾਨ ਸਵਾਲਾਂ ਦੇ ਜਵਾਬ ਦੇ ਕੇ ਕਮਾਈ ਕਰ ਸਕਦੇ ਹੋ। ਇਹ ਉਹ ਐਪਸ ਹਨ, ਜਿੱਥੇ ਤੁਸੀਂ ਕੁਇਜ਼ ਦੀ ਮਦਦ ਨਾਲ ਕਮਾਈ ਕਰ ਸਕਦੇ ਹੋ। ਕੁਝ ਐਪਸ ਨੂੰ ਤੁਸੀਂ ਦੋਸਤਾਂ ਨੂੰ ਭੇਜ ਕੇ ਕਮਾਈ ਕਰ ਸਕਦੇ ਹੋ।

ਇਨ੍ਹਾਂ ਸਭ ਵਿੱਚ ਇੱਕ ਅਜਿਹਾ ਐਪ ਆਇਆ ਹੈ ਜਿੱਥੇ ਤੁਸੀਂ 50,000 ਰੁਪਏ ਤਕ ਕਮਾਈ ਕਰ ਸਕਦੇ ਹੋ। ਇੱਥੇ ਬਸ ਤੁਹਾਨੂੰ ਬਿਜਨੈੱਸ ਕਰਨਾ ਹੋਵੇਗਾ। ਜੀ ਹਾਂ, ਐਪ ਦਾ ਨਾਂ ਸ਼ੋਪ101 (Shop101) ਹੈ। ਇੱਥੇ ਤੁਸੀਂ ਪ੍ਰੋਡਕਟਸ ਵੇਚ ਕੇ ਕਮਾਈ ਕਰ ਸਕਦੇ ਹੋ।

ਹੁਣ ਜਾਣੋ ਕੀ ਹੈ ਸ਼ੋਪ101 (Shop101)

ਇਸ ਐਪ ਦਾ ਇਸਤੇਮਾਲ ਲੱਖਾਂ ਲੋਕ ਕਰ ਰਹੇ ਹਨ। ਕੰਪਨੀ ਆਪਣੇ ਬਿਆਨਾਂ ‘ਚ ਕਹਿ ਚੁੱਕੀ ਹੈ ਕਿ ਇਸ ਐਪ ਦੀ ਮਦਦ ਨਾਲ ਇੱਕ ਹਫਤੇ ‘ਚ 25 ਲੱਖ ਤੋਂ ਜ਼ਿਆਦਾ ਲੋਕ ਕਮਾਈ ਕਰ ਚੁੱਕੇ ਹਨ। ਇਸ ਦਾ ਲਿੰਕ ਕਿਸੇ ਨੂੰ ਭੇਜਣ ‘ਤੇ ਜੇਕਰ ਕੋਈ ਖਰੀਦਦਾਰੀ ਕਰਦਾ ਹੈ ਤਾਂ ਤੁਹਾਨੂੰ ਪੈਸੇ ਮਿਲਦੇ ਹਨ। ਜਿੱਥੇ ਕਮਾਇਆ ਹੋਇਆ ਪੈਸਾ ਤੁਹਾਡੇ ਬੈਂਕ ਅਕਾਉਂਟ ‘ਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ।



ਇੰਝ ਕਰੋ ਐਪ ਡਾਉਨਲੋਡ

ਇਸ ਐਪ ਨੂੰ ਗੂਗਲ ਪਲੇਅ ਅਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਸ਼ੋਪ101 (Shop101) ‘ਤੇ ਤੁਹਾਨੂੰ 5 ਲੱਖ ਤੋਂ ਜ਼ਿਆਦਾ ਸਾਮਾਨ ਮਿਲੇਗਾ, ਜਿਸ ਨੂੰ ਤੁਸੀਂ ਫੇਸਬੁੱਕ ਤੇ ਵ੍ਹੱਟਸਐਪ ‘ਤੇ ਸ਼ੇਅਰ ਕਰ ਕੇ ਪੈਸਾ ਕਮਾ ਸਕਦੇ ਹੋ।

ਐਪ ਨੂੰ ਡਾਉਨਲੋਡ ਕਰਨ ਤੋਂ ਬਾਅਦ ਇਸ ‘ਚ ਆਪਣਾ ਫੋਨ ਨੰਬਰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਪ੍ਰੋਡਕਸਟਸ ਦੇ ਲਿੰਕ ਲੋਕਾਂ ਨਾਲ ਸ਼ੇਅਰ ਕਰ ਤੁਸੀਂ ਕਮਾਈ ਕਰ ਸਕਦੇ ਹੋ।