Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
ਏਬੀਪੀ ਸਾਂਝਾ | 20 Jan 2018 03:51 PM (IST)
ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ Viva V1 ਤੋਂ ਬਾਅਦ ਹੁਣ ਆਨਲਾਈਨ ਰਿਟੇਲਰ ਸ਼ੌਪਕਲੂਜ਼ ਨੇ ਸਿਰਫ 315 ਰੁਪਏ ਵਿੱਚ iKall K71 ਫੋਨ ਲਾਂਚ ਕੀਤਾ ਹੈ। ਇਹ ਸਿਰਫ 315 ਰੁਪਏ ਦਾ ਹੈ। iKall K71 ਟ੍ਰੈਂਡੀ ਬ੍ਰਾਈਟ ਕਲਰ ਨਿਓਨ, ਰੈੱਡ, ਯੈਲੋ, ਬਲੂ ਤੇ ਡਾਰਕ ਬਲੂ ਕਲਰ ਵਿੱਚ ਆਉਂਦਾ ਹੈ। ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਸਿੰਗਲ ਸਿਮ ਫੋਨ ਹੈ ਜਿਸ ਦੀ ਬੈਟਰੀ 800 ਐਮਏਐਚ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 4 ਘੰਟੇ ਦਾ ਟਾਕਟਾਈਮ ਦਿੰਦਾ ਹੈ ਤੇ 24 ਘੰਟੇ ਸਟੈਂਡਬਾਈ ਮਿਲੇਗਾ। ਇਸ ਵਿੱਚ 1.4 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਜੋ ਮੋਨੋਕ੍ਰੋਮ ਡਿਸਪਲੇ ਹੈ। ਫੀਚਰ ਫੋਨ ਵਿੱਚ ਐਲਈਡੀ ਟਾਰਚ ਵੀ ਦਿੱਤੀ ਗਈ ਹੈ। ਇਹ ਆਫਰ ਲਿਮਟਿਡ ਸਟਾਕ ਲਈ ਹੈ। ਭਾਰਤੀ ਸਟਾਰਟਅਪ ਵੀਵਾ ਨੇ ਆਪਣਾ ਪਹਿਲਾ ਫੋਨ Viva V1 ਲਾਂਚ ਕੀਤਾ ਹੈ। ਇਹ ਫੋਨ 349 ਰੁਪਏ ਦਾ ਹੈ। Viva V1 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 1.44 ਇੰਚ ਦੀ ਸਕਰੀਨ ਹੈ। ਨੈਵੀਗੇਸ਼ਨ ਕੀਪੈਡ ਤੋਂ ਇਲਾਵਾ T9 ਕੀਬੋਰਡ ਵੀ ਦਿੱਤਾ ਗਿਆ ਹੈ।