ਨਵੀਂ ਦਿੱਲੀ: ਸਮਰਾਟਫ਼ੋਨ ਦੀ ਬੈਟਰੀ ਦੇ ਗਰਮ ਹੋਣ ਤੇ ਫਿਰ ਅੱਗ ਲੱਗਣ ਦੀਆਂ ਖ਼ਬਰਾਂ ਦਿਨੋ-ਦਿਨ ਵਧ ਰਹੀਆਂ ਹਨ। ਫ਼ੋਨ ਦਾ ਤਾਪਮਾਨ ਵਧਣ ਕਾਰਨ ਅਕਸਰ ਅਜਿਹਾ ਹੋ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਬਹੁਤ ਜ਼ਿਆਦਾ ਗ੍ਰਾਫਿਕ ਵਾਲੇ ਗੇਮ ਤੇ ਇਕੱਠੇ ਕਈ ਐਪ ਚਲਾਏ ਜਾਣਗੇ ਤਾਂ ਫ਼ੋਨ ਗਰਮ ਹੋਵੇਗਾ।
ਆਮ ਤੌਰ ਉੱਤੇ ਅਜਿਹੀ ਹਾਲਤ ਵਿੱਚ ਫ਼ੋਨ ਦੇ ਪ੍ਰੋਸੈਸਰ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਫ਼ੋਨ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ। ਫ਼ੋਨ ਅੰਦਰ ਲੱਗਿਆ ਕੂਲਿੰਗ ਸਿਸਟਮ ਤੁਰੰਤ ਇਸ ਨੂੰ ਠੰਢਾ ਨਹੀਂ ਕਰ ਪਾਉਂਦਾ। ਆਮ ਤੌਰ ਉੱਤੇ ਬੈਕ ਗਰਾਊਡ ਡਾਟਾ ਇਸਤੇਮਾਲ ਕਰ ਰਹੇ ਐਪ ਕਾਰਨ ਸਮਰਾਟਫ਼ੋਨ ਦਾ ਤਾਪਮਾਨ ਘੱਟ ਹੋਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ।
ਸਮਰਾਟਫ਼ੋਨ ਦੇ ਗਰਮ ਹੋ ਜਾਣ ਕਾਰਨ ਫ਼ੋਨ ਦੀ ਸਮਰੱਥਾ ਬਹੁਤ ਘੱਟ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਹੌਲੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਆਮ ਤੌਰ ਉੱਤੇ ਬੈਟਰੀ ਵੀ ਗਰਮ ਹੋਣ ਲੱਗਦੀ ਹੈ ਜਿਸ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ। ਗੂਗਲ ਪਲੇਅ ਸਟੋਰ ਉੱਤੇ ਸਮਰਾਟਫ਼ੋਨ ਦੇ ਤਾਪਮਾਨ ਉੱਤੇ ਨਜ਼ਰ ਰੱਖਣ ਲਈ ਬਹੁਤ ਐਪ ਹਨ ਜਿਨ੍ਹਾਂ ਵਿੱਚ ਸਮਰਾਟ ਥਰਮਾ ਮੀਟਰ, ਡਿਵਾਈਸ ਥਰਮਾਮੀਟਰ ਜਾ ਫਿਰ ਸੀ.ਪੀ.ਯੂ. ਟੈਂਪਰੇਚਰ ਪ੍ਰਮੁੱਖ ਹਨ।